GTA News Media

Top Info Bar
22.1°C Toronto Loading date...
Featured Toronto/GTA

ਹਰਪਾਲ ਸਿੰਘ ਸਲੇਟ ਦੇ ਸਾਰੇ ਉਮੀਦਵਾਰਾਂ ਨੇ ਡਿਕਸੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜਿੱਤੀਆਂ

ਹਰਪਾਲ ਸਿੰਘ ਸਲੇਟ ਦੇ ਸਾਰੇ ਉਮੀਦਵਾਰਾਂ ਨੇ ਡਿਕਸੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜਿੱਤੀਆਂ
Share this post via:

ਹਰਪਾਲ ਸਿੰਘ ਸਲੇਟ ਦੇ ਸਾਰੇ 11 ਉਮੀਦਵਾਰਾਂ ਨੇ ਐਤਵਾਰ ਦੇਰ ਰਾਤ ਓਨਟਾਰੀਓ ਖਾਲਸਾ ਦਰਬਾਰ ਕਮੇਟੀ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ, ਜਿੱਥੇ ਮੌਜੂਦਾ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਦੀ 9 ਮੈਂਬਰੀ ਸਲੇਟ ਵਿੱਚੋਂ ਕੋਈ ਵੀ ਇਹ ਚੋਣ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕਿਆ।
ਸੂਤਰਾਂ ਅਨੁਸਾਰ ਐਤਵਾਰ ਨੂੰ ਡਿਕਸੀ ਗੁਰੂਘਰ ਦੇ ਜਨਰਲ ਬਾਡੀ ਮੈਂਬਰਾਂ ਵੱਲੋਂ 2900 ਦੇ ਕਰੀਬ ਵੋਟਾਂ ਪਾਈਆਂ ਗਈਆਂ ਅਤੇ ਦੇਰ ਸ਼ਾਮ ਨਤੀਜੇ ਐਲਾਨੇ ਗਏ। 40 ਦੇ ਕਰੀਬ ਵੋਟਾਂ ਵੱਖ-ਵੱਖ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਗਈਆਂ। ਹਰਪਾਲ ਸਿੰਘ ਗਰੁੱਪ 500 ਤੋਂ 600 ਵੋਟਾਂ ਦੇ ਫਰਕ ਨਾਲ ਵਿਰੋਧੀ ਉਮੀਦਵਾਰਾਂ ਨੂੰ ਹਰਾਉਣ ਵਿੱਚ ਕਾਮਯਾਬ ਰਿਹਾ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਹਰਪਾਲ ਸਿੰਘ ਸਲੇਟ ਦੇ ਜ਼ਿਆਦਾਤਰ ਉਮੀਦਵਾਰ ਪਹਿਲਾਂ ਗੁਰਪ੍ਰੀਤ ਸਿੰਘ ਬੱਲ ਗਰੁੱਪ ਦਾ ਹਿੱਸਾ ਸਨ। ਪਰ ਇਸ ਚੋਣ ਤੋਂ ਕੁਝ ਦਿਨ ਪਹਿਲਾਂ ਹੀ ਉਹ ਵੱਖ ਹੋ ਗਏ ਅਤੇ ਇੱਕ ਦੂਜੇ ਦੇ ਖਿਲਾਫ ਲੜਨ ਦਾ ਫੈਸਲਾ ਕੀਤਾ।

ਓਨਟਾਰੀਓ ਖਾਲਸਾ ਦਰਬਾਰ ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਗੁਰਦੁਆਰਿਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ ਅਤੇ ਕੈਨੇਡਾ ਵਿੱਚ ਸਿੱਖ ਸਿਆਸਤ ਦਾ ਧੁਰਾ ਵੀ ਮੰਨਿਆ ਜਾਂਦਾ ਹੈ।