GTA News Media

Top Info Bar
22.1°C Toronto Loading date...
Toronto/GTA

ਹੈਮਿਲਟਨ ‘ਚ 31 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਹੈਮਿਲਟਨ ‘ਚ 31 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Share this post via:

ਓਨਟਾਰੀਓ ਦੇ ਸੂਬੇ ਹੈਮਿਲਟਨ ‘ਚ 31 ਸਾਲਾ ਪੰਜਾਬੀ ਨੌਜਵਾਨ ਹਰਮੀਤ ਸਿੰਘ ਦੀ ਅਚਨਚੇਤ ਮੌਤ ਹੋ ਗਈ ਹੈ। ਹਰਮੀਤ ਸਿੰਘ, ਜੋ ਕਿ ਚੰਗੇ ਭਵਿੱਖ ਅਤੇ ਰੋਜ਼ੀ ਰੋਟੀ ਕਮਾਉਣ ਲਈ  ਪੰਜਾਬ ਤੋਂ ਨੌਜਵਾਨ ਕੈਨੇਡਾ ਦੀ ਧਰਤੀ ‘ਤੇ ਗਿਆ, ਪਰ ਉਸ ਨੂੰ ਨਹੀਂ ਸੀ ਪਤਾ ਸੀ ਕਿ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਕੈਨੇਡਾ ਜਾ ਤਾਂ ਰਿਹਾ ਹੈ ਪਰ ਮੁੜ ਕਦੇ ਵੀ ਆਪਣੇ ਘਰ ਵਾਪਸ ਨਹੀਂ ਆਵੇਗਾ।

ਇਸ ਸਬੰਧੀ ਜਾਣਕਾਰੀ ਹਰਮੀਤ ਸਿੰਘ ਦੀ ਭੈਣ ਜੈਸਮੀਨ ਕੌਰ ਵਲੋਂ ਸਾਂਝੀ ਕੀਤੀ ਗਈ ਜੋ ਕਿ ਕੈਨੇਡਾ ਵਿੱਚ ਹੀ ਰਹਿੰਦੀ ਹੈ। ਜੈਸਮੀਨ ਵਲੋਂ ਗੋਫੰਡ ਮੀ ਪੇਜ ‘ਤੇ ਦੱਸਿਆ ਗਿਆ ਹੈ ਕਿ ਬੀਤੇ ਦਿਨੀਂ ਹਰਮੀਤ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜੈਸਮੀਨ ਕੌਰ ਨੇ ਲਿਖਿਆ ਕਿ ਉਹ ਸਸਕਾਰ ਲਈ ਸਾਰੇ ਖਰਚੇ ਖੁਦ ਪੂਰਾ ਕਰਨ ਵਿੱਚ ਅਸਮਰੱਥ ਹੈ। ਇਸ ਲਈ ਉਸ ਨੇ ਗੋਫੰਡਮੀ ਪੇਜ ਸ਼ੁਰੂ ਕਰਕੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ।