GTA News Media

Top Info Bar
22.1°C Toronto Loading date...
Toronto/GTA

GTA ‘ਚ ਅੱਜ ਗੈਸ ਦੀਆਂ ਕੀਮਤਾਂ ਵਿੱਚ ਹੋਇਆ 10 ਸੈਂਟ ਦਾ ਵਾਧਾ

GTA ‘ਚ ਅੱਜ ਗੈਸ ਦੀਆਂ ਕੀਮਤਾਂ ਵਿੱਚ ਹੋਇਆ 10 ਸੈਂਟ ਦਾ ਵਾਧਾ
Share this post via:

ਅੱਜ ਬੁੱਧਵਾਰ ਨੂੰ GTA ਵਿੱਚ ਗੈਸ ਦੀਆਂ ਕੀਮਤਾਂ ਵਿੱਚ 10 ਸੈਂਟ ਦਾ ਵਾਧਾ ਦਰਜ ਕੀਤਾ ਗਿਆ। GTA ਵਿੱਚ ਹੁਣ ਗੈਸ ਦੀਆਂ ਕੀਮਤਾਂ 162·9 ਸੈਂਟ ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਹਨ।ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਅਜੇ ਇਨ੍ਹਾਂ ਕੀਮਤਾਂ ਵਿੱਚ ਵੀਰਵਾਰ ਨੂੰ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਅਗਸਤ ਤੋਂ ਬਾਅਦ ਦੱਖਣੀ ਓਨਟਾਰੀਓ ਵਿੱਚ ਇਸ ਸਮੇਂ ਗੈਸ ਦੀਆਂ ਕੀਮਤਾਂ ਸੱਭ ਤੋਂ ਵੱਧ ਦੱਸੀਆਂ ਜਾ ਰਹੀਆਂ ਹਨ। ਜਿ਼ਕਰਯੋਗ ਹੈ ਕਿ ਜੂਨ ਵਿੱਚ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ 214·9 ਸੈਂਟ ਪ੍ਰਤੀ ਲੀਟਰ ਤੱਕ ਵੱਧ ਗਈਆਂ ਸਨ।

ਅਜੇ ਵੀ ਦੱਖਣੀ ਓਨਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਪੱਛਮੀ ਓਨਟਾਰੀਓ ਦੇ ਮੁਕਾਬਲੇ ਕੁੱਝ ਜਿ਼ਆਦਾ ਨਹੀਂ ਹਨ। ਮੈਟਰੋ ਵੈਨਕੂਵਰ ਵਿੱਚ ਇਸ ਹਫਤੇ ਗੈਸ ਦੀਆਂ ਕੀਮਤਾਂ 2·42 ਡਾਲਰ ਪ੍ਰਤੀ ਲੀਟਰ ਤੱਕ ਦਰਜ ਕੀਤੀਆਂ ਗਈਆਂ।ਇਨ੍ਹਾਂ ਕੀਮਤਾਂ ਵਿੱਚ ਅਜੇ ਹੋਰ ਵਾਧਾ ਹੋ ਸਕਦਾ ਹੈ ਕਿਉਂਕਿ ਮੇਨਟੇਨੈਂਸ ਲਈ ਵਾਸਿ਼ੰਗਟਨ ਦੀ ਇੱਕ ਰਿਫਾਇਨਰੀ ਨੂੰ ਬੰਦ ਕਰਨਾ ਪੈ ਗਿਆ ਹੈ।