GTA News Media

Top Info Bar
22.1°C Toronto Loading date...
Toronto/GTA

TDSB ਵੱਲੋ ਟੋਰਾਂਟੋ ਦੇ ਸਕੂਲਾਂ ‘ਚ ਜਾਤ- ਪਾਤ ਨਾਲ ਸਬੰਧਤ ਭੇਦਭਾਵ ਨੂੰ ਉਜਾਗਰ ਕਰਦਾ ਮਤਾ ਪਾਸ, ਹਿੰਦੂ ਜੱਥੇਬੰਦੀਆ ਵੱਲੋ ਵਿਰੋਧ

TDSB ਵੱਲੋ ਟੋਰਾਂਟੋ ਦੇ ਸਕੂਲਾਂ ‘ਚ ਜਾਤ- ਪਾਤ ਨਾਲ ਸਬੰਧਤ ਭੇਦਭਾਵ ਨੂੰ ਉਜਾਗਰ ਕਰਦਾ ਮਤਾ ਪਾਸ, ਹਿੰਦੂ ਜੱਥੇਬੰਦੀਆ ਵੱਲੋ ਵਿਰੋਧ
Share this post via:

ਟਰਾਂਟੋ , ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ) : TDSB ( ਟਰਾਂਟੋ ਡਿਸਟਰਿਕਟ ਸਕੂਲ ਬੋਰਡ) ਵੱਲੋ ਟੋਰਾਂਟੋ ਦੇ ਸਕੂਲਾਂ ਵਿੱਚ ਜਾਤ- ਪਾਤ ਨਾਲ ਸਬੰਧਤ ਭੇਦਭਾਵ ਨੂੰ ਉਜਾਗਰ ਕਰਦਾ ਮਤਾ 16-5 ਨਾਲ ਪਾਸ ਕਰ ਦਿੱਤਾ ਗਿਆ ਹੈ , ਇਹ ਮਤਾ ਸਕੂਲ ਟਰੱਸਟੀ ਯਾਲਿਨੀ ਰਾਜਕੁਲਾਸਿੰਘਮ ਵੱਲੋ ਲਿਆਂਦਾ ਗਿਆ ਸੀ। ਇਸ ਮਤੇ ਨਾਲ ਇਸ ਗੱਲ ਨੂੰ ਸਹੀ ਠਹਿਰਾਇਆ ਗਿਆ ਹੈ ਕਿ ਕੈਨੇਡਾ ਦੇ ਉਨਾ ਸਕੂਲਾ ਚ ਜਿੱਥੇ ਭਾਰਤੀ ਬਹੁਗਿਣਤੀ ਵੱਧ ਹੈ ਉਥੇ ਜਾਤ ਆਧਾਰ ਤੇ ਭੇਦਭਾਵ ਹੁੰਦਾ ਹੈ, ਮਤਲਬ ਇਹ ਹੈ ਕਿ ਅਖੌਤੀ ਉੱਚੀਆ ਜਾਤਾ ਨਾਲ ਸਬੰਧਤ ਬੱਚੇ ਜਾ ਸਟਾਫ ਨੀਵੀਆਂ ਵਾਲਿਆਂ ਨਾਲ ਭੇਦਭਾਵ ਕਰਦੇ ਹਨ। ਇਹ ਵਿਤਕਰਾ ਧਾਰਮਿਕ ਤੇ ਕੰਮ ਵਾਲੀਆਂ ਥਾਵਾਂ ਤੇ ਵੀ ਹੁੰਦਾ ਹੈ ਇਹੋ ਜਿਹੀ ਗੱਲ ਆਖੀ ਜਾ ਰਹੀ ਹੈ।

ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਮਨੁੱਖੀ ਅਧਿਕਾਰ ਕਮਿਸ਼ਨ ਅਤੇ TDSB ਜਾਤ ਪਾਤ ਆਧਾਰਿਤ ਧੱਕੇ ਦੀ ਇੱਕ ਠੋਸ ਪਰਿਭਾਸ਼ਾ ਨਿਰਧਾਰਤ ਕਰਨਗੇ ਅਤੇ ਅਜਿਹੀਆਂ ਘਟਨਾਵਾਂ ਨੂੰ ਹੱਲ ਕਰਨ ਲਈ ਇੱਕ ਦਿਸ਼ਾ ਨਿਰਦੇਸ਼ ਤਿਆਰ ਕਰਨਗੇ। ਸ਼੍ਰੀਮਤੀ ਰਾਜਕੁਲਾਸਿੰਘਮ ਨੇ ਕਿਹਾ ਹੈ ਜਾਤ ਆਧਾਰਿਤ ਧੱਕੇ ਨਾਲ ਪੀੜਤ ਲੋਕ ਆਪਣੇ ਜ਼ੁਲਮ ਦੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਅੱਗੇ ਨਹੀਂ ਆਉਂਦੇ ਹਨ ਕਿਉਂਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਇੱਥੇ ਦੇ ਸਿਸਟਮ ਚ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਭਾਈਵਾਲੀ ਇਸ ਦਾ ਆਉਣ ਵਾਲੇ ਸਮੇਂ ਚ ਹੱਲ ਕਰ ਸਕਦੀ ਹੈ।

ਇਸਤੋ ਦੂਜੇ ਪਾਸੇ ਕੈਨੇਡਾ ਦੀਆਂ ਹਿੰਦੂ ਜੱਥੇਬੰਦੀਆ ਨੇ ਇਸ ਮਤੇ ਦਾ ਵਿਰੋਧ ਕੀਤਾ ਹੈ । ਕੈਨੇਡੀਅਨ ਆਰਗੇਨਾਈਜ਼ੇਸ਼ਨ ਫਾਰ ਹਿੰਦੂ ਹੈਰੀਟੇਜ ਏਜੁਕੇਸ਼ਨ ਨੇ ਇਸਨੂੰ ਹਿੰਦੂ ਧਰਮ ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ ਤੇ ਇਸ ਸਬੰਧੀ ਇੱਕ ਪਟੀਸ਼ਨ ਵੀ ਦਾਇਰ ਕੀਤੀ ਹੈ। ਹਿੰਦੂ ਜੱਥੇਬੰਦੀਆ ਦਾ ਮੰਨਣਾ ਹੈ ਕਿ ਕੈਨੇਡਾ ਚ ਇਹੋ ਜਿਹਾ ਕੁਝ ਵੀ ਨਹੀ ਹੋ ਰਿਹਾ, ਦੱਸਣਯੋਗ ਹੈ ਕਿ ਇਹੋ ਜਿਹਾ ਹੀ ਇੱਕ ਮਤਾ ਪਹਿਲਾ ਅਮਰੀਕਾ ਦੇ ਸਿਆਟਲ ਸ਼ਹਿਰ ਚ ਵੀ ਪਾਸ ਹੋ ਚੁੱਕਿਆ ਹੈ, ਜਿਸਦਾ ਵੀ ਉਥੇ ਦੀਆਂ ਹਿੰਦੂ ਜੱਥੇਬੰਦੀਆ ਨੇ ਵਿਰੋਧ ਕੀਤਾ ਸੀ।