GTA News Media

Top Info Bar
22.1°C Toronto Loading date...
Toronto/GTA

Toronto Luxury Tax ਮਨਜ਼ੂਰ: $3 ਮਿਲੀਅਨ ਤੋਂ ਉੱਪਰ ਘਰਾਂ ’ਤੇ ਵਧੇਗਾ ਟੈਕਸ !

Toronto Luxury Tax ਮਨਜ਼ੂਰ: $3 ਮਿਲੀਅਨ ਤੋਂ ਉੱਪਰ ਘਰਾਂ ’ਤੇ ਵਧੇਗਾ ਟੈਕਸ !
Share this post via:

Toronto Luxury Tax: Olivia Chow ਨੇ ਲਗਜ਼ਰੀ ਘਰਾਂ ’ਤੇ ਟੈਕਸ ਵਧਾਇਆ !

Toronto City Council ਨੇ ਮੇਅਰ Olivia Chow ਦੀ ਅਗਵਾਈ ਹੇਠ Toronto Luxury Tax ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਤਹਿਤ $3 ਮਿਲੀਅਨ ਜਾਂ ਇਸ ਤੋਂ ਵੱਧ ਕੀਮਤ ਵਾਲੇ ਲਗਜ਼ਰੀ ਘਰ ਖਰੀਦਣ ’ਤੇ ਹੁਣ ਵਧੇਰੇ land transfer tax ਅਦਾ ਕਰਨਾ ਪਵੇਗਾ।

ਮੇਅਰ Olivia Chow ਨੇ ਕਿਹਾ ਕਿ Toronto Luxury ਘਰ ਖਰੀਦਣ ਵਾਲੇ ਲੋਕ ਆਰਥਿਕ ਤੌਰ ’ਤੇ ਮਜ਼ਬੂਤ ਹਨ ਅਤੇ ਉਹ ਵਾਧੂ ਟੈਕਸ ਭਰਨ ਦੇ ਸਮਰੱਥ ਹਨ। ਉਨ੍ਹਾਂ ਮੁਤਾਬਕ, “ਜੇ ਕੋਈ $20 ਮਿਲੀਅਨ ਦਾ ਘਰ ਖਰੀਦ ਸਕਦਾ ਹੈ, ਤਾਂ ਉਹ ਇਹ ਟੈਕਸ ਵੀ ਅਦਾ ਕਰ ਸਕਦਾ ਹੈ।”

ਨਵੇਂ ਨਿਯਮਾਂ ਅਨੁਸਾਰ:

  • $3 ਤੋਂ $4 ਮਿਲੀਅਨ ਦੇ single-family homes ’ਤੇ ਟੈਕਸ 3.5% ਤੋਂ ਵਧਾ ਕੇ 4.4% ਕੀਤਾ ਗਿਆ
  • $20 ਮਿਲੀਅਨ ਤੋਂ ਵੱਧ ਕੀਮਤ ਵਾਲੀਆਂ ਜਾਇਦਾਦਾਂ ’ਤੇ ਟੈਕਸ 7.5% ਤੋਂ ਵਧ ਕੇ 8.6% ਹੋਵੇਗਾ
  • ਇਹ ਨਵਾਂ Toronto Luxury Tax 1 ਅਪ੍ਰੈਲ ਤੋਂ ਲਾਗੂ ਹੋਵੇਗਾ

ਸ਼ਹਿਰ ਦੇ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਇਸ ਟੈਕਸ ਵਾਧੇ ਨਾਲ ਅਗਲੇ ਸਾਲ ਲਗਭਗ $13.8 ਮਿਲੀਅਨ ਦੀ ਵਾਧੂ ਆਮਦਨ ਹੋਵੇਗੀ। ਇਹ ਰਕਮ transit ਅਤੇ affordable housing ਵਰਗੀਆਂ ਯੋਜਨਾਵਾਂ ’ਚ ਵਰਤੀ ਜਾਵੇਗੀ।

ਹਾਲਾਂਕਿ, ਵਿਰੋਧੀ ਕੌਂਸਲਰਾਂ ਦਾ ਕਹਿਣਾ ਹੈ ਕਿ Toronto Luxury homes ’ਤੇ ਟੈਕਸ ਵਧਾਉਣਾ ਹਾਊਸਿੰਗ ਮਾਰਕੀਟ ਨੂੰ ਹੋਰ ਹੌਲੀ ਕਰ ਸਕਦਾ ਹੈ। ਕੁਝ ਨੇ ਇਸਨੂੰ “ਧਨ ਦੀ ਦੁਬਾਰਾ ਵੰਡ” ਕਰਾਰ ਦਿੱਤਾ।

ਇਸ ਦੇ ਬਾਵਜੂਦ, Chow ਨੇ ਸਪਸ਼ਟ ਕੀਤਾ ਕਿ Toronto ਨੂੰ ਵਧ ਰਹੀਆਂ ਲਾਗਤਾਂ ਅਤੇ transit ਸੁਧਾਰਾਂ ਲਈ ਨਵੇਂ revenue sources ਦੀ ਲੋੜ ਹੈ, ਅਤੇ Toronto Luxury Tax ਇਸ ਦਿਸ਼ਾ ਵਿੱਚ ਇੱਕ ਜ਼ਰੂਰੀ ਕਦਮ ਹੈ।