GTA News Media

Top Info Bar
22.1°C Toronto Loading date...
World

ਅਮਰੀਕਾ ’ਚ ਪਹਿਲੀ ਸਿੱਖ ਲੜਕੀ ਨੇ ਸੰਭਾਲਿਆ ਜੱਜ ਦਾ ਅਹੁਦਾ

ਅਮਰੀਕਾ ’ਚ ਪਹਿਲੀ ਸਿੱਖ ਲੜਕੀ ਨੇ ਸੰਭਾਲਿਆ ਜੱਜ ਦਾ ਅਹੁਦਾ
Share this post via:

ਭਾਰਤੀ ਮੂਲ ਦੀ ਪਹਿਲੀ ਸਿੱਖ ਲੜਕੀ ਮਨਪ੍ਰੀਤ ਮੌਨਿਕਾ ਸਿੰਘ ਨੇ ਅਮਰੀਕਾ ‘ਚ ਜੱਜ ਬਣਨ ਦਾ ਮਾਣ  ਹਾਸਲ ਕੀਤਾ ਹੈ। ਮਨਪ੍ਰੀਤ ਨੇ ਟੈਕਸਸ ਦੀ ਹੈਰਿਸ ਕਾਊਂਟੀ ਦੀ ਸਿਵਲ ਅਦਾਲਤ ਦੀ ਜੱਜ ਵਜੋਂ ਸੋਮਵਾਰ ਸਹੁੰ ਚੁੱਕੀ। ਮਨਪ੍ਰੀਤ ਤੋਂ ਇਲਾਵਾ ਭਾਰਤੀ ਮੂਲ ਦੇ ਤਿੰਨ ਹੋਰ ਜੱਜਾਂ ਨੇ ਵੀ ਫੋਰਟ ਬੈਂਡ ਕਾਊਂਟੀ ‘ਚ ਆਪਣੇ ਅਹੁਦੇ ਸੰਭਾਲੇ। ਮਨਪ੍ਰੀਤ ਮੌਨਿਕਾ ਸਿੰਘ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਮਗਰੋਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਦਸਤਾਰ ਕਾਰਨ ਵੱਡੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਕੰਮ ਦੌਰਾਨ ਅਕਸਰ ਉਨ੍ਹਾਂ ਨੂੰ ਵਿਤਕਰਾ ਬਰਦਾਸ਼ਤ ਕਰਨਾ ਪੈਂਦਾ ਪਰ ਹੁਣ ਸਮਾਂ ਬਦਲ ਚੁੱਕਾ ਹੈ।

ਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 1970 ਦੇ ਦਹਾਕੇ ‘ਚ ਅਮਰੀਕਾ ਆਏ ਸਨ ਅਤੇ ਉਨ੍ਹਾਂ ਨੇ ਵੀ ਅਜੋਕੇ ਭਾਰਤੀ ਨੌਜਵਾਨਾਂ ਵਾਂਗ ਅਮਰੀਕਾ ‘ਚ ਖੁਸ਼ਹਾਲ ਭਵਿੱਖ ਦੀ ਨੀਂਹ ਰੱਖੀ। ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਨੂੰ ਵੀ ਵਕਾਲਤ ਦੇ ਪੇਸ਼ੇ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਮਨਪ੍ਰੀਤ ਮੋਨਿਕਾ ਸਿੰਘ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਮੁਸ਼ਕਲ ਨਾਮ ਦੇ ਮਸਲੇ ‘ਤੇ ਆਉਂਦੀ ਸੀ ਅਤੇ ਇਸੇ ਕਰ ਕੇ ਉਨ੍ਹਾਂ ਨੇ ਮੌਨਿਕਾ ਸ਼ਬਦ ਨੂੰ ਵੀ ਆਪਣੇ ਨਾਮ ਵਿੱਚ ਸ਼ਾਮਲ ਕੀਤਾ।

ਹਿਊਸਟਨ ਸ਼ਹਿਰ ਦਾ ਜ਼ਿਕਰ ਕਰਦਿਆਂ ਮਨਪ੍ਰੀਤ ਨੇ ਕਿਹਾ ਕਿ ਇਹ ਵੰਨ-ਸੁਵੰਨ ਸਭਿਆਚਾਰਕ ਪਿਛੋਕੜ ਵਾਲੇ ਲੋਕਾਂ ਦਾ ਸ਼ਹਿਰ ਹੈ। ਇੱਥੇ ਵਕਾਲਤ ਕਰਦਿਆਂ ਜ਼ਿੰਦਗੀ ਦੇ ਕਈ ਗੂੜੇ ਤਜਰਬੇ ਹਾਸਲ ਹੋਏ ਅਤੇ ਹੁਣ ਜੱਜ ਦੀ ਕੁਰਸੀ ‘ਤੇ ਬੈਠ ਕੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ। ਦੂਜੇ ਪਾਸੇ ਫੋਰਟ ਬੈਂਡ ਕਾਊਂਟੀ ਵਿਚ ਜੂਲੀ ਮੈਥਿਊ ਨੇ ਲਗਾਤਾਰ ਦੂਜੀ ਵਾਰ ਜੱਜ ਵਜੋਂ ਸਹੁੰ ਚੁੱਕੀ। ਮੈਥਿਊ ਤੋਂ ਇਲਾਵਾ ਸੁਰਿਦਰ ਪਟੇਲ ਅਤੇ ਕੇ.ਪੀ. ਜਾਰਜ ਨੇ ਬਤੌਰ ਜੱਜ ਸਹੁੰ ਚੁੱਕੀ।