GTA News Media

Top Info Bar
22.1°C Toronto Loading date...
Canada Punjab World

ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਲਈ ਦਾਖਲਾ ਹੋਇਆ ਔਖਾ

ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਲਈ ਦਾਖਲਾ ਹੋਇਆ ਔਖਾ
Share this post via:
ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਲਈ ਦਾਖਲਾ ਲੈਣਾ ਹੁਣ ਔਖਾ ਹੋ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀ ਘੋਸ਼ਣਾ ਕੀਤੀ ਹੈ। ਹੁਣ ਬੀ.ਸੀ. ਦੇ ਕਾਲਜ ਅਤੇ ਯੂਨੀਵਰਸਿਟੀਆਂ ਆਪਣੀ ਕੁਲ ਸਮਰੱਥਾ ਦੇ ਸਿਰਫ 30% ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦੇਣਗੀਆਂ। 2023 ਵਿੱਚ ਇਹ ਹੱਦ 35% ਸੀ। ਇਸ ਸਾਲ 4,27,000 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲਿਆ ਸੀ, ਜਦਕਿ ਮੌਜੂਦਾ ਸਾਲ ਵਿੱਚ ਹੁਣ ਤੱਕ 90,000 ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡਾ ਦਾ ਵੀਜ਼ਾ ਹਾਸਲ ਕਰ ਚੁੱਕੇ ਹਨ।

2022 ਵਿੱਚ 3,19,000 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਮਿਲਿਆ, ਜਦਕਿ 2021 ਵਿੱਚ ਇਹ ਗਿਣਤੀ 2,16,000 ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਨਵੀਆਂ ਹਦਾਇਤਾਂ ਜੁਲਾਈ ਤੋਂ ਲਾਗੂ ਹੋ ਰਹੀਆਂ ਹਨ, ਜੋ ਕਿ ਆਉਣ ਵਾਲੇ ਸੈਸ਼ਨ ਦੌਰਾਨ ਲਾਗੂ ਕੀਤੀਆਂ ਜਾਣਗੀਆਂ। ਬੀ.ਸੀ. ਦੇ ਪੋਸਟ ਸੈਕੰਡਰੀ ਐਜੂਕੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਹਦਾਇਤਾਂ ਵਿਦਿਆਰਥੀਆਂ ਲਈ ਸੇਵਾਵਾਂ ਦਾ ਮਿਆਰ ਉਚਾ ਰੱਖਣ ਲਈ ਹਨ। ਸਰਕਾਰ ਅਨੁਸਾਰ, ਇਸ ਵੇਲੇ 1,75,000 ਕੌਮਾਂਤਰੀ ਵਿਦਿਆਰਥੀ ਬ੍ਰਿਟਿਸ਼ ਕੋਲੰਬੀਆ ਵਿੱਚ ਪੜ੍ਹ ਰਹੇ ਹਨ, ਪਰ ਨਵੀਆਂ ਹਦਾਇਤਾਂ ਕਾਰਨ ਇਹ ਗਿਣਤੀ ਘਟੇਗੀ। ਸੂਬਾ ਸਰਕਾਰ ਨੇ ਵਿਦਿਅਕ ਅਦਾਰਿਆਂ ਨੂੰ ਕੌਮਾਂਤਰੀ ਸਿੱਖਿਆ ਬਾਰੇ ਆਪਣੀ ਯੋਜਨਾ ਪੇਸ਼ ਕਰਨ ਲਈ ਕਿਹਾ ਹੈ ਤਾਂ ਜੋ ਨਵੀ ਹਦਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।

ਕਵੈਂਟਲੈਨ ਪੌਲੀਟੈਕਨਿਕ ਯੂਨੀਵਰਸਿਟੀ ਦੇ 2023 ਵਿੱਚ 36% ਕੌਮਾਂਤਰੀ ਵਿਦਿਆਰਥੀ ਦਾਖਲ ਕਰਨ ਦੇ ਮਾਮਲੇ ਵਿੱਚ ਹਦਾਂ ਦੀ ਉਲੰਘਣਾ ਨਹੀਂ ਹੋਈ। ਯੂਨੀਵਰਸਿਟੀ ਦੀ ਵਾਈਸ ਪ੍ਰੈਜ਼ੀਡੈਂਟ ਜ਼ੈਨਾ ਮਿਚੇਲ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਮੌਜੂਦਾ ਸਾਲ ਵਿੱਚ ਦਾਖਲੇ ਦੀ ਹੱਦ ਨੂੰ ਵਧੇਰੇ ਕਾਰਗਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।

ਜਨਵਰੀ 2024 ਵਿੱਚ ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਬਾਰੇ ਘੋਸ਼ਣਾ ਕੀਤੀ। ਇਸ ਦੇ ਤਹਿਤ ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ ਵਿਦਿਆਰਥੀ ਦਾਖਲ ਕਰਨ ’ਤੇ ਦੋ ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਬਾਵਜੂਦ ਇਸ ਦੇ ਕਿ ਬੀ.ਸੀ. ਵਿੱਚ 1,75,000 ਕੌਮਾਂਤਰੀ ਵਿਦਿਆਰਥੀ ਪੜ੍ਹ ਰਹੇ ਹਨ, ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿੱਚ ਹਨ। 2023 ਵਿੱਚ ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 10,40,000 ਤੋਂ ਵੱਧ ਹੋ ਗਈ। ਇਸ ਤੋਂ ਪਹਿਲਾਂ ਫੈਡਰਲ ਸਰਕਾਰ ਨੂੰ 9,50,000 ਵਿਦਿਆਰਥੀਆਂ ਦੀ ਉਮੀਦ ਸੀ, ਪਰ ਇਹ ਗਿਣਤੀ ਕਿਤੇ ਜ਼ਿਆਦਾ ਹੋ ਗਈ। ਸਭ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਭਾਰਤ, ਖਾਸਕਰ ਪੰਜਾਬ ਤੋਂ ਹਨ। ਭਾਰਤ ਤੋਂ ਬਾਅਦ, ਚੀਨ, ਫਿਲੀਪੀਨਜ਼ ਅਤੇ ਨਾਈਜੀਰੀਆ ਤੋਂ ਵੀ ਕਾਫੀ ਵਿਦਿਆਰਥੀ ਕੈਨੇਡਾ ਆ ਰਹੇ ਹਨ।