GTA News Media

Top Info Bar
22.1°C Toronto Loading date...
Canada World

ਕੈਲੇਫੋਰਨੀਆਂ ‘ਚ ਸਿੱਖਾਂ ਨੇ ਜਾਤ ਵਿਰੋਧੀ ਬਿੱਲ ਦੀ ਕੀਤੀ ਹਮਾਇਤ

ਕੈਲੇਫੋਰਨੀਆਂ ‘ਚ ਸਿੱਖਾਂ ਨੇ ਜਾਤ ਵਿਰੋਧੀ ਬਿੱਲ ਦੀ ਕੀਤੀ ਹਮਾਇਤ
Share this post via:

ਕੈਲੇਫੋਰਨੀਆਂ  03 ਜੁਲਾਈ  2023 ਇਹਨਾਂ ਦਿਨਾਂ ਵਿੱਚ ਕੈਲੇਫੋਰਨੀਆ ਵਿੱਚ ਇੱਕ ਬਿੱਲ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਵਿੱਚ ਜਾਤ ਨੂੰ ਲੈ ਕੇ ਕੋਈ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦਾ। ਯਾਦ ਰਹੇ, ਇੱਥੋਂ ਦੀਆਂ ਕੰਪਿਊਟਰ ਅਤੇ ਆਈ ਟੀ ਕੰਪਨੀਆਂ ਵਿੱਚ ਭਾਰਤ ਉੱਚ ਜਾਤੀ ਖ਼ਾਸ ਕਰ ਬ੍ਰਾਹਮਣ ਵੱਲੋਂ ਨੀਵੇਂ ਸਮਝੀਆਂ ਜਾਤੀਆਂ ਖ਼ਾਸ ਕਰ ਦਲਿਤ ਭਾਈਚਾਰੇ ਨਾਲ ਵਿਤਕਰੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਇਸ ਮਸਲੇ ਨੂੰ ਲੈ ਕੇ ਰਾਜ ਦੀ ਸੈਨੇਟਰ ਆਈਸ਼ਾ ਵਹਾਬ ਨੇ ਇੱਕ ਬਿੱਲ ਪੇਸ਼ ਕੀਤਾ ਜਿਸ ਨਾਲ ਨੌਕਰੀਆਂ ਵਗੈਰਾ ਵਿੱਚ ਇਹ ਵਿਤਕਰਾ ਕਰਣ ਵਾਲੇ ਨੂੰ ਸਜ਼ਾ ਮਿਲ ਸਕੇਗੀ। ਸੈਨੇਟ ਵਿੱਚ ਇਹ ਬਿੱਲ 34-1 ਵੋਟਾਂ ਨਾਲ ਪਾਸ ਹੋ ਗਿਆ ਸੀ ਅਤੇ ਹੁਣ ਇਸ ਬਿੱਲ ਨੇ ਅਸੈਂਬਲੀ ਵਿੱਚ ਜਾਣਾ ਹੈ। ਉਸਤੋਂ ਪਹਿਲਾਂ ਭਾਰਤੀਆਂ ਵਿੱਚ ਖਿੱਚੋਤਾਣ ਵਧੀ ਹੋਈ ਹੈ, ਬ੍ਰਾਹਮਣ ਇਸ ਬਿੱਲ ਵਿਰੋਧੀ ਹਨ ਅਤੇ ਦਲਿਤ ਭਾਈਚਾਰੇ ਨੇ ਇਸਨੂੰ ਪਾਸ ਕਰਾਉਣ ਲਈ ਪੂਰੀ ਕੋਸ਼ਿਸ਼ ਕੀਤੀ ਹੋਈ ਹੈ।

ਸਿੱਖ ਵੀ ਇਸ ਬਿੱਲ ਨੂੰ ਪਾਸ ਕਰਾਉਣ ਲਈ ਦਲਿਤ ਅਤੇ ਭਾਰਤ ਦੀਆਂ ਹੋਰ ਘੱਟ-ਗਿਣਤੀਆਂ ਨਾਲ ਖੜ੍ਹ ਗਏ ਹਨ। ਕੈਲੇਫੋਰਨੀਆਂ ਦੇ ਤਕਰੀਬਨ ਸਾਰੇ ਵੱਡੇ ਗੁਰਦੂਆਰੇ ਅਤੇ ਸੰਸਥਾਵਾਂ ਇਸ ਬਿੱਲ ਦੀ ਹਮਾਇਤ ਤੇ ਉੱਤਰ ਆਈਆਂ ਹਨ। ਜਕਾਰਾ ਦੇ ਭਾਈ ਨੈਣਦੀਪ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤ ਦੀ ਨਜ਼ਰ ਵਿੱਚ ਅਸੀਂ ਜਾਤੀ ਵਿਤਕਰਾ ਕਰਣ ਵਾਲੀ ਕੌਮ ਨਾਲ ਨਹੀਂ ਖੜ੍ਹ ਸਕਦੇ।

ਉਹਨਾਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਕੁੱਝ ਲੋਕਾਂ ਨੇ ਯੂਬਾ ਸਿਟੀ ਦੇ ਕੁੱਝ ਗੁਰਦੁਆਰਿਆਂ ਨੂੰ ਗੁੰਮਰਾਹ ਕਰਕੇ ਇਸ ਬਿੱਲ ਦੀ ਵਿਰੋਧਤਾ ਕਰਵਾ ਦਿੱਤੀ ਸੀ ਅਤੇ ਦੁਨੀਆਂ ਵਿੱਚ ਖ਼ਬਰਾਂ ਲੁਆ ਦਿੱਤੀਆਂ ਕਿ ਸਿੱਖ ਬਿੱਲ ਗਾ ਵਿਰੋਧ ਕਰ ਰਹੇ ਹਨ ਪਰ ਅੱਜ ਸਾਰੇ ਗੁਰਦੂਆਰਿਆਂ ਨੇ ਇਕੱਠੇ ਹੋ ਕੇ ਇਸ ਬਿੱਲ ਦੀ ਹਮਾਇਤ ਕਰਣ ਦਾ ਫੈਸਲਾ ਲਿਆ ਹੈ।