GTA News Media

Top Info Bar
22.1°C Toronto Loading date...
World

ਅਫਗਾਨਿਸਤਾਨ ‘ਚ ਤਾਲਿਬਾਨ ਦਾ ਨਵਾਂ ਐਲਾਨ, ਕੁੜੀਆਂ ਅਤੇ ਔਰਤਾਂ ਲਈ ਯੂਨੀਵਰਸਿਟੀਆਂ ਬੰਦ

ਅਫਗਾਨਿਸਤਾਨ ‘ਚ ਤਾਲਿਬਾਨ ਦਾ ਨਵਾਂ ਐਲਾਨ, ਕੁੜੀਆਂ ਅਤੇ ਔਰਤਾਂ ਲਈ ਯੂਨੀਵਰਸਿਟੀਆਂ ਬੰਦ
Share this post via:

ਅਫਗਾਨਿਸਤਾਨ ‘ਚ ਤਾਲਿਬਾਨ ਨੇ ਔਰਤਾਂ ਲਈ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਚੇਰੀ ਸਿੱਖਿਆ ਵਿਭਾਗ ਲਈ ਤਾਲਿਬਾਨ ਦੇ ਇੰਚਾਰਜ ਮੰਤਰੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਗਲੇ ਹੁਕਮਾਂ ਤੱਕ ਲੜਕੀਆਂ ਲਈ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਰੋਕ ਦਿੱਤੀ ਗਈ ਹੈ। ਇਸ ਹੁਕਮ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ।ਤਾਲਿਬਾਨ ਦੇ ਨਵੇਂ ਹੁਕਮ ਤੋਂ ਬਾਅਦ ਦੇਸ਼ ਭਰ ਵਿੱਚ ਕੋਈ ਵੀ ਕੁੜੀ ਜਾਂ ਔਰਤ ਯੂਨੀਵਰਸਿਟੀ ਵਿੱਚ ਦਾਖ਼ਲਾ ਨਹੀਂ ਲੈ ਸਕੇਗੀ।

ਤਿੰਨ ਮਹੀਨੇ ਪਹਿਲਾਂ, ਅਫਗਾਨਿਸਤਾਨ ਭਰ ਵਿੱਚ ਹਜ਼ਾਰਾਂ ਕੁੜੀਆਂ ਅਤੇ ਔਰਤਾਂ ਯੂਨੀਵਰਸਿਟੀਆਂ ਵਿੱਚ ਦਾਖਲੇ ਲਈ ਟੈਸਟ ਦਿਤੇ ਸਨ। ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ  ਔਰਤਾਂ ਅਤੇ ਕੁੜੀਆਂ  ਦੀ ਸਿੱਖਿਆ ਨੂੰ ਲੈ ਕੇ ਫ਼ਰਮਾਨ ਜਾਰੀ ਕੀਤਾ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਔਰਤਾਂ ਅਤੇ ਕੁੜੀਆਂ  ਪੁਰਸ਼ਾਂ ਦੇ ਸਕੂਲਾਂ ਵਿੱਚ ਨਹੀਂ ਪੜ੍ਹ ਸਕਣਗੀਆਂ। ਨਾਲ ਹੀ ਉਨ੍ਹਾਂ ਨੂੰ ਸਿਰਫ਼ ਮਹਿਲਾ ਅਧਿਆਪਕ ਹੀ ਪੜ੍ਹਾ ਸਕਣਗੀਆਂ।