GTA News Media

Top Info Bar
22.1°C Toronto Loading date...
World

ਅਫਗਾਨਿਸਤਾਨ ‘ਚ ਹੋਇਆ ਧਮਾਕਾ, ਪੰਜ ਲੋਕਾਂ ਦੀ ਮੌਤ ਤੇ ਕਈ ਜਖ਼ਮੀ

ਅਫਗਾਨਿਸਤਾਨ ‘ਚ ਹੋਇਆ ਧਮਾਕਾ, ਪੰਜ ਲੋਕਾਂ ਦੀ ਮੌਤ ਤੇ ਕਈ ਜਖ਼ਮੀ
Share this post via:

ਅਫਗਾਨਿਸਤਾਨ ਦੇ ਬਲਖ ਸੂਬੇ ‘ਚ ਇਕ ਤੇਲ ਕੰਪਨੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬਸ ‘ਚ ਧਮਾਕਾ ਹੋਇਆ ਹੈ। ਉੱਤਰੀ ਅਫ਼ਗਾਨਿਸਤਾਨ ਦੇ ਬਲਖ਼ ਸੂਬੇ ਦੇ ਪੁਲਿਸ ਬੁਲਾਰੇ ਮੁਹੰਮਦ ਆਸਿਫ਼ ਵਜੇਰੀ ਨੇ ਦੱਸਿਆ ਕਿ ਬਲਖ ਸੂਬੇ ‘ਚ ਮੰਗਲਵਾਰ ਸਵੇਰੇ ਕਰੀਬ 7 ਵਜੇ ਇਕ ਬੱਸ ‘ਚ ਧਮਾਕਾ ਹੋਇਆ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਤੇ ਕਈ ਲੋਕ ਜਖ਼ਮੀ ਹੋਏ ਹਨ।

ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕੇ ਪਿੱਛੇ ਕਿਸ ਦਾ ਹੱਥ ਸੀ। ਸਾਰੇ ਮਰਨ ਵਾਲੇ ਉੱਤਰੀ ਅਫਗਾਨਿਸਤਾਨ ਸਥਿਤ ਤੇਲ ਕੰਪਨੀ ਦੇ ਕਰਮਚਾਰੀ ਹਨ। ਅਫਗਾਨਿਸਤਾਨ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਸ਼ਹਿਰੀ ਕੇਂਦਰਾਂ ਵਿੱਚ ਕਈ ਹਮਲੇ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ।