GTA News Media

Top Info Bar
22.1°C Toronto Loading date...
World

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਕਰਵਾਉਣ ਦੇ ਮਾਮਲੇ ‘ਚ ਭਾਰਤੀ ਗ੍ਰਿਫਤਾਰ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਕਰਵਾਉਣ ਦੇ ਮਾਮਲੇ ‘ਚ ਭਾਰਤੀ ਗ੍ਰਿਫਤਾਰ
Share this post via:

ਇਕ ਗੁਜਰਾਤੀ ਪਰਿਵਾਰ ਨੂੰ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਕਰਵਾਉਣ ਦੇ ਮਾਮਲੇ ‘ਚ ਸ਼ਾਮਲ ਹੈਰੀ ਹਰਸ਼ ਪਟੇਲ ਨੂੰ ਪੁਲਿਸ ਨੇ ਸ਼ਿਕਾਗੋ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਉਹ ਵਿਅਕਤੀ ਸੀ ਜਿਸ ਨੇ ਜਗਦੀਸ਼ ਪਟੇਲ ਅਤੇ ਉਸ ਦੇ ਪਰਿਵਾਰ ਨੂੰ ਕੈਨੇਡਾ ਤੋਂ ਅਮਰੀਕਾ ਵਿਚ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸੇ ਦੌਰਾਨ ਪੂਰੇ ਪਰੀਵਾਰ ਦੀ ਕੈਨੇਡਾ ਦੀ ਸਰਹੱਦ ‘ਤੇ ਠੰਡ ਕਾਰਨ ਮੌਤ ਹੋ ਗਈ ਸੀ।

ਹੈਰੀ ਹਰਸ਼ ਪਟੇਲ ‘ਤੇ ਕੈਨੇਡਾ ਦੀ ਸਰਹੱਦ ਤੋਂ ਭਾਰਤੀ ਨਾਗਰਿਕਾਂ ਦੀ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਤਸਕਰੀ ਕਰਨ ਦਾ ਦੋਸ਼ ਸੀ। ਗੁਜਰਾਤ ਸੂਬੇ ਦੇ ਡਿੰਗੂਚਾ ਨਾਲ ਸਬੰਧਤ ਇੱਕ ਪਰਿਵਾਰ ਨੂੰ 19 ਜਨਵਰੀ 2022 ਵਿੱਚ ਕੈਨੇਡੀਅਨ ਸਰਹੱਦ ‘ਤੇ ਮ੍ਰਿਤ ਪਾਇਆ ਗਿਆ। ਇਸ ਪੂਰੇ ਗੁਜਰਾਤੀ ਭਾਰਤੀ ਪਰਿਵਾਰ ਦੇ ਬੱਚਿਆਂ ਸਣੇ 4 ਮੈਂਬਰਾਂ ਦੀ ਠੰਢ ਕਾਰਨ ਮੌਤ ਹੋ ਗਈ ਸੀ।