GTA News Media

Top Info Bar
22.1°C Toronto Loading date...
World

ਅਮਰੀਕਾ ‘ਚ ਗੋਲੀਬਾਰੀ 22 ਲੋਕਾਂ ਦੀ ਮੌਤ

ਅਮਰੀਕਾ ‘ਚ ਗੋਲੀਬਾਰੀ 22 ਲੋਕਾਂ ਦੀ ਮੌਤ
Share this post via:

ਅਮਰੀਕੀ ਸੂਬੇ ਮੇਨੇ ਦੇ ਲਯੂਇਸਟਨ ਸ਼ਹਿਰ ‘ਚ ਹੋਈ ਗੋਲੀਬਾਰੀ ‘ਚ ਘੱਟੋ-ਘੱਟ 22 ਲੋਕਾਂ ਦੀ ਮੌਤ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਸ਼ੱਕੀ ਹਮਲਾਵਰ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਪੁਲਿਸ ਨੇ ਸ਼ਹਿਰ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇੱਕ ਬੰਦੂਕਧਾਰੀ ਖੁੱਲ੍ਹਾ ਘੁੰਮ ਰਿਹਾ ਹੈ।

ਪੁਲਿਸ ਨੇ ਲੋਕਾਂ ਨੂੰ ਉਹ ਜਿੱਥੇ ਹਨ ਉੱਥੇ ਹੀ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਾਵਧਾਨ ਰਹਿਣ ਲਈ ਕਿਹਾ ਹੈ। ਸੁਰੱਖਿਆ ਅਧਿਕਾਰੀਆਂ ਨੇ ਫੇਸਬੁੱਕ ‘ਤੇ ਰਾਈਫਲ ਨਾਲ ਸ਼ੱਕੀ ਹਮਲਾਵਰ ਦੀਆਂ ਦੋ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਸ਼ੱਕੀ ਦੀ ਪਛਾਣ ਕਰਨ ਲਈ ਜਨਤਾ ਦੀ ਮਦਦ ਮੰਗੀ।ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲਿਆਂ ਦੀ ਜਾਂਚ ਕਰ ਰਹੇ ਹਨ।

ਐਂਡਰੋਸਕੌਗਿਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਦੋ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਸ਼ੱਕੀ ਰਾਈਫਲ ਨਾਲ ਗੋਲੀਬਾਰੀ ਦੀ ਸਥਿਤੀ ਵਿੱਚ ਸੀ। ਇਸ ਸ਼ੱਕੀ ਨੇ ਤਿੰਨ ਵੱਖ-ਵੱਖ ਵਪਾਰਕ ਕੇਂਦਰਾਂ ਵਿੱਚ ਗੋਲੀਬਾਰੀ ਕੀਤੀ। ਇਹਨਾਂ ਵਿੱਚ ਸਪੇਅਰਟਾਈਮ ਰੀਕ੍ਰੀਏਸ਼ਨ, ਸਕੀਮੇਨੇਜ਼ ਬਾਰ ਐਂਡ ਗ੍ਰਿਲ ਰੈਸਟੋਰੈਂਟ ਅਤੇ ਇੱਕ ਵਾਲਮਾਰਟ ਸੈਂਟਰ ਸ਼ਾਮਿਲ ਹਨ। ਹਮਲਾਵਰ ਨੇ ਅਜਿਹਾ ਕਿਉਂ ਕੀਤਾ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।