GTA News Media

Top Info Bar
22.1°C Toronto Loading date...
World

ਅਮਰੀਕਾ ‘ਚ ਡੌਂਕੀ ਲਗਾ ਕੇ ਦਾਖਲ ਹੋਣ ਵਾਲੇ ਜ਼ਿਆਦਾਤਰ ਪੰਜਾਬੀ

ਅਮਰੀਕਾ ‘ਚ ਡੌਂਕੀ ਲਗਾ ਕੇ ਦਾਖਲ ਹੋਣ ਵਾਲੇ ਜ਼ਿਆਦਾਤਰ ਪੰਜਾਬੀ
Share this post via:

ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆ ਮੁਤਾਬਕ ਫ਼ਰਵਰੀ 2019 ਤੋਂ ਮਾਰਚ 2023 ਵਿਚਾਲੇ ਡੇਢ ਲੱਖ ਭਾਰਤੀਆਂ ਨੂੰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖ਼ਲ ਹੁੰਦਿਆਂ ਕਾਬੂ ਕੀਤਾ ਗਿਆ ਅਤੇ ਇਨ੍ਹਾਂ ‘ਚ ਉਹ ਭਾਰਤੀ ਸ਼ਾਮਲ ਨਹੀਂ ਜੋ ਬਾਰਡਰ ਏਜੰਟਾਂ ਤੋਂ ਅੱਖ ਬਚਾ ਕੇ ਨਿਕਲਣ ਵਿਚ ਸਫ਼ਲ ਰਹੇ। ਬਾਰਡਰ ਏਜੰਟਾਂ ਨੇ ਭਾਰਤੀਆਂ ਵੱਲੋਂ ਅਮਰੀਕਾ ‘ਚ ਦਾਖ਼ਲ ਹੋਣ ਦੀਆਂ 2,663 ਕੋਸ਼ਿਸ਼ਾਂ ਰੋਕੀਆਂ ਜੋ ਮੈਕਸੀਕੋ ਅਤੇ ਕੈਨੇਡਾ ਦੋਹਾਂ ਪਾਸਿਆਂ ਤੋਂ ਹੋਈਆਂ।

ਦੂਜੇ ਪਾਸੇ ਇੱਕ ਰਿਪੋਰਟ ‘ਚ ਕਿਹਾ ਜਾ ਰਿਹਾ ਭਾਰਤੀ ਏਜੰਸੀਆਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਕਹਿੰਦੀ ਹੈ ਕਿ ਅਮਰੀਕਾ ਦੇ ਬਾਰਡਰ ਏਜੰਟਾਂ ਵੱਲੋਂ ਹਿਰਾਸਤ ਵਿੱਚ ਲਏ ਜ਼ਿਆਦਾਤਰ ਭਾਰਤੀ ਮਨੁੱਖੀ ਆਧਾਰ ‘ਤੇ ਪਨਾਹ ਹਾਸਲ ਕਰਨ ‘ਚ ਕਾਮਯਾਬ ਰਹੇ ਅਤੇ ਗਿਣੇ-ਚੁਣੇ ਲੋਕਾਂ ਨੂੰ ਹੀ ਡਿਪੋਰਟ ਕੀਤਾ ਗਿਆ। ਅਮਰੀਕਾ ਜਾਣ ਦੀ ਤੀਬਰ ਇੱਛਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਨਵਰੀ 2022 ਵਿਚ ਲਗਭਗ ਸਾਢੇ ਪੰਜ ਹਜ਼ਾਰ ਭਾਰਤੀਆਂ ਨੂੰ ਬਾਰਡਰ ‘ਤੇ ਰੋਕਿਆ ਗਿਆ ਜਦਕਿ ਜਨਵਰੀ 2023 ਵਿਚ ਇਹ ਅੰਕੜਾ ਵਧ ਕੇ ਸਾਢੇ ਸੱਤ ਹਜ਼ਾਰ ਹੋ ਗਿਆ। ਜਨਵਰੀ 2022 ‘ਚ ਕੈਨੇਡਾ ਨਾਲ ਲਗਦੀ ਸਰਹੱਦ ਤੋਂ ਸਿਰਫ਼ 708 ਭਾਰਤੀ ਕਾਬੂ ਕੀਤੇ ਗਏ ਪਰ ਜਨਵਰੀ 2023 ਵਿਚ ਅੰਕੜਾ ਢਾਈ ਹਜ਼ਾਰ ਤੱਕ ਪਹੁੰਚ ਗਿਆ।

ਅਮਰੀਕਾ ਦੇ ਨੋਰਥ ਡਕੋਟਾ ਸੂਬੇ ‘ਚ ਬਾਰਡਰ ਪੈਟਰੋਲ ਏਜੰਟ ਡੇਵਿਡ ਮਾਰਕਸ ਨੇ ਕਿਹਾ ਕਿ ਪਰਵਾਸੀ ਆਪਣੀ ਜਾਨ ਖਤਰੇ ਵਿਚ ਪਾ ਕੇ ਸਰਹੱਦ ਪਾਰ ਕਰਦੇ ਹਨ ਜੋ ਬਿਲਕੁਲ ਵੀ ਸਹੀ ਨਹੀਂ। ਮਾਰਕਸ ਨੇ ਪਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖੀ ਤਸਕਰਾਂ ਦੇ ਲਾਰਿਆਂ ‘ਤੇ ਬਿਲਕੁਲ ਯਕੀਨ ਨਾਂ ਕਰਨ। ਮਨੁੱਖੀ ਤਸਕਰਾਂ ਨੂੰ ਸਿਰਫ਼ ਮੋਟੀ ਰਕਮ ਚਾਹੀਦੀ ਹੈ ਅਤੇ ਕਿਸੇ ਦੀ ਜਾਨ ਖਤਰੇ ‘ਚ ਪੈਣ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।