GTA News Media

Top Info Bar
22.1°C Toronto Loading date...
World

ਅਮਰੀਕਾ ‘ਚ ਬਰਫੀਲੇ ਤੂਫ਼ਾਨ ਦਾ ਕਹਿਰ, 1200 ਤੋਂ ਵੱਧ ਉਡਾਣਾਂ ਰੱਦ

ਅਮਰੀਕਾ ‘ਚ ਬਰਫੀਲੇ ਤੂਫ਼ਾਨ ਦਾ ਕਹਿਰ, 1200 ਤੋਂ ਵੱਧ ਉਡਾਣਾਂ ਰੱਦ
Share this post via:

ਅਮਰੀਕਾ ਦੇ ਉੱਤਰੀ-ਪੂਰਬੀ ਤੱਟ ‘ਤੇ ਬਰਫੀਲੇ ਤੂਫ਼ਾਨ ਨੇ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਕਰੀਬ 1200 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 1700 ਉਡਾਣਾਂ ਦੇਰੀ ਦੇ ਨਾਲ ਰਵਾਨਾ ਹੋਈਆਂ।

ਇਸ ਤੋਂ ਇਲਾਵਾ ਨਿਊਯਾਰਕ, ਪੈਨਸਿਲਵੇਨੀਆ ਅਤੇ ਮੈਸੇਚਿਉਸੇਟਸ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।ਪੁਲਸ ਨੇ ਦੱਸਿਆ ਹੈ ਕਿ ਪੈਨਸਿਲਵੇਨੀਆ ਵਿੱਚ ਤੂਫ਼ਾਨ ਕਾਰਨ ਇੱਕ 20 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 5 ਕਰੋੜ ਲੋਕ ਪ੍ਰਭਾਵਿਤ ਹੋਏ ਹਨ।

ਮੰਗਲਵਾਰ ਨੂੰ 15.5 ਇੰਚ ਜਾਂ 39 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ। ਬੋਸਟਨ ਅਤੇ ਨਿਊਯਾਰਕ ਵਿੱਚ ਕਾਰ ਹਾਦਸੇ ਹੋਏ। ਕੁਝ ਇਲਾਕਿਆਂ ‘ਚ ਸੜਕਾਂ ‘ਤੇ ਵਪਾਰਕ ਵਾਹਨਾਂ ਦੇ ਚੱਲਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜ਼ਿਆਦਾ ਜ਼ਰੂਰੀ ਹੋਣ ‘ਤੇ ਹੀ ਯਾਤਰਾ ਕਰੋ।