GTA News Media

Top Info Bar
22.1°C Toronto Loading date...
World

ਅਮਰੀਕਾ ‘ਚ 72 ਸਾਲਾ ਵਿਅਕਤੀ ਨੇ ਲਈਆਂ 10 ਜਾਨਾਂ, ਖ਼ੁਦ ਨੂੰ ਵੀ ਮਾਰੀ ਗੋਲੀ

ਅਮਰੀਕਾ ‘ਚ 72 ਸਾਲਾ ਵਿਅਕਤੀ ਨੇ ਲਈਆਂ 10 ਜਾਨਾਂ, ਖ਼ੁਦ ਨੂੰ ਵੀ ਮਾਰੀ ਗੋਲੀ
Share this post via:

ਲੰਘੇ ਸ਼ਨੀਵਾਰ ਲਾਸ ਏਂਜਲਸ ਦੇ ਮੌਂਟਰੇ ਪਾਰਕ ਵਿਚ ਆਯੋਜਿਤ ਚੀਨੀ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਇੱਕ 72 ਸਾਲਾ ਸ਼ੱਕੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 10 ਲੋਕਾਂ ਦੀ ਜਾਨ ਲੈ ਲਈ। ਜਦੋਂ ਪੁਲਿਸ ਨੇ ਇਸ ਵਿਅਕਤੀ ਨੂੰ ਘੇਰ ਲਿਆ ਤਾਂ ਉਸ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸ਼ੱਕੀ ਹਮਲਾਵਰ ਦੀ ਪਛਾਣ 72 ਸਾਲ ਦੇ ਹੂ ਚੈਨ ਤਰਾਨ ਵੱਜੋਂ ਕੀਤੀ ਗਈ ਹੈ। ਲਾਸ ਏਂਜਲਸ ਦੇ ਕਾਊਂਟੀ ਸ਼ੈਰਿਫ਼ ਰੌਬਰਟ ਲੂਨਾ ਅਨੁਸਾਰ ਇਸ ਘਟਨਾ ਵਿਚ 10 ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਉਹਨਾਂ ਕਿਹਾ ਕਿ ਫ਼ਿਲਹਾਲ ਘਟਨਾ ਦੇ ਕਾਰਨ ਸਪਸ਼ਟ ਨਹੀਂ ਹਨ।

ਸ਼ਨੀਵਾਰ ਨੂੰ ਹੋਈ ਸਮੂਹਿਕ ਗੋਲੀਬਾਰੀ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ, ਪਰ ਲੂਨਾ ਅਨੁਸਾਰ ਮ੍ਰਿਤਕਾਂ ਵਿਚ ਪੰਜ ਔਰਤਾਂ ਅਤੇ ਪੰਜ ਪੁਰਸ਼ ਹਨ, ਜਿੰਨਾਂ ਦੀ ਉਮਰ 50 ਤੋਂ 60 ਸਾਲ ਦੇ ਦਰਮਿਆਨ ਸੀ। ਪੁਲਿਸ ਅਨੁਸਾਰ ਤਰਾਨ ਕੋਲ ਇੱਕ ਮੈਗਜ਼ੀਨ ਵਾਲੀ ਸੈਮੀ-ਆਟੋਮੈਟਿਕ ਪਿਸਟਲ ਸੀ, ਜੋਕਿ ਕੈਲੀਫ਼ੋਰਨੀਆ ਦੇ ਕਾਨੂੰਨ ਮੁਤਾਬਕ ਗ਼ੈਰ-ਕਾਨੂੰਨੀ ਪ੍ਰਤੀਤ ਹੋ ਰਹੀ ਹੈ, ਕਿਉਂਕਿ 10 ਰੌਂਦ ਤੋਂ ਵੱਧ ਦੀ ਮੈਗਜ਼ੀਨ ‘ਤੇ ਸੂਬੇ ਵਿਚ ਪਾਬੰਦੀ ਹੈ।

ਇਸ ਗੋਲੀਬਾਰੀ ਤੋਂ ਬਾਅਦ ਲਾਸ ਏਂਜਲਸ ਇਲਾਕੇ ਵਿਚ ਰਹਿੰਦੇ ਏਸ਼ੀਅਨ ਅਮਰੀਕਨ ਭਾਈਚਾਰੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਦੇਸ਼ ਭਰ ਵਿਚ ਮਨਾਏ ਜਾ ਰਹੇ ਚੀਨੀ ਨਵੇਂ ਸਾਲ ਦੇ ਜਸ਼ਨਾਂ ਦਾ ਮਜ਼ਾ ਵੀ ਫਿੱਕਾ ਪੈ ਗਿਆ ਹੈ। ਪੁਲਿਸ ਅਨੁਸਾਰ ਸਟਾਰ ਬਾਲਰੂਮ ਵਿਚ ਸ਼ੂਟਿੰਗ ਤੋਂ 20-30 ਮਿੰਟਾਂ ਬਾਅਦ ਸ਼ੱਕੀ ਹਮਲਾਵਰ ਨਾਲ ਲੱਗਦੇ ਅਲਹਾਂਬਰਾ ਕਲੱਬ ਵਿਚ ਵੀ ਬੰਦੂਕ ਲੈਕੇ ਦਾਖ਼ਲ ਹੋਇਆ ਸੀ। ਉੱਥੇ ਲੋਕਾਂ ਨੇ ਉਸ ਕੋਲੋਂ ਕਿਸੇ ਤਰੀਕੇ ਬੰਦੂਕ ਖੋਹ ਲਈ ਅਤੇ ਮਸ਼ਕੂਕ ਉੱਥੋਂ ਫ਼ਰਾਰ ਹੋ ਗਿਆ।