GTA News Media

Top Info Bar
22.1°C Toronto Loading date...
World

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਦੀਵਾਲੀ ਦੀ ਪਾਰਟੀ, ਗੋਲ-ਗੱਪਿਆਂ ਸਣੇ ਕਈ ਤਰ੍ਹਾਂ ਦੇ ਭਾਰਤੀ ਭੋਜਨ ਪਰੋਸੇ

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਦੀਵਾਲੀ ਦੀ ਪਾਰਟੀ, ਗੋਲ-ਗੱਪਿਆਂ ਸਣੇ ਕਈ ਤਰ੍ਹਾਂ ਦੇ ਭਾਰਤੀ ਭੋਜਨ ਪਰੋਸੇ
Share this post via:

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸ਼ੁੱਕਰਵਾਰ ਨੂੰ 100 ਤੋਂ ਵੱਧ ਭਾਰਤੀ-ਅਮਰੀਕੀਆਂ ਦੀ ਮੌਜੂਦਗੀ ਵਿੱਚ ਕਿਹਾ ਕਿ ਦੀਵਾਲੀ ਇੱਕ ਵਿਸ਼ਵਵਿਆਪੀ ਸੰਕਲਪ ਹੈ, ਜੋ ਸੱਭਿਆਚਾਰਾਂ ਵਿਚਕਾਰ ਮੇਲ-ਮਿਲਾਪ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਨੇਰੇ ਉੱਤੇ ਰੋਸ਼ਨੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਅਤੇ ਹਨੇਰੇ ਪਲਾਂ ਵਿੱਚ ਰੌਸ਼ਨੀ ਖਿਲਾਰਦਾ ਹੈ।

ਉਨ੍ਹਾਂ ਨੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਵੱਖ-ਵੱਖ ਭਾਰਤੀ-ਅਮਰੀਕੀਆਂ ਲਈ ਆਯੋਜਿਤ ਦੀਵਾਲੀ ਸਮਾਗਮ ’ਚ ਇਸ ਗੱਲ ਦਾ ਪ੍ਰਗਟਾਵਾ ਕੀਤਾ। ਉਪ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਨੇਵਲ ਆਬਜ਼ਰਵੇਟਰੀ ਨੂੰ ਲਾਈਟਾਂ ਅਤੇ ਮਿੱਟੀ ਦੇ ਦੀਵਿਆਂ ਨਾਲ ਸਜਾਇਆ ਗਿਆ, ਜਦੋਂ ਕਿ ਮਹਿਮਾਨਾਂ ਨੂੰ ‘ਪਾਣੀ ਪੁਰੀ’ ਤੋਂ ਲੈ ਕੇ ਰਵਾਇਤੀ ਮਿਠਾਈਆਂ ਤੱਕ ਕਈ ਤਰ੍ਹਾਂ ਦੇ ਭਾਰਤੀ ਪਕਵਾਨ ਪਰੋਸੇ ਗਏ।ਇਸ ਮੌਕੇ ਪਟਾਕੇ ਵੀ ਚਲਾਏ ਗਏ। ਇਸ ਗੱਲ ਦੀ ਜਾਣਕਾਰੀ ਸਮਾਗਮ ਵਿੱਚ ਪੁੱਜੇ ਸਮਾਜ ਸੇਵੀ ਆਗੂਆਂ ਵਲੋਂ ਦਿੱਤੀ ਗਈ ਹੈ।

ਆਪਣੇ ਬਚਪਨ ਦੌਰਾਨ ਚੇਨਈ ਵਿੱਚ ਆਪਣੇ ਨਾਨਾ-ਨਾਨੀ ਨਾਲ ਦੀਵਾਲੀ ਮਨਾਉਣ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹੈਰਿਸ ਨੇ ਕਿਹਾ ਕਿ ਦੀਵਾਲੀ ਇੱਕ ਪਰੰਪਰਾ ਹੈ। ਉਨ੍ਹਾਂ ਕਿਹਾ ਕਿ ਇਹ ਸੱਭਿਆਚਾਰ ਹੈ। ਇਹ ਇੱਕ ਸਦੀਆਂ ਪੁਰਾਣੀ ਧਾਰਨਾ ਹੈ, ਜੋ ਸਭਿਆਚਾਰਾਂ ਅਤੇ ਭਾਈਚਾਰਿਆਂ ਦੇ ਅਭੇਦ ਨੂੰ ਦਰਸਾਉਂਦੀ ਹੈ।