GTA News Media

Top Info Bar
22.1°C Toronto Loading date...
World

ਅਮਰੀਕਾ ਦੇ ਇਕ ਸਕੂਲ ‘ਚ ਹੋਈ ਗੋਲੀਬਾਰੀ, 3 ਵਿਦਿਆਰਥੀਆਂ ਸਮੇਤ 7 ਲੋਕਾਂ ਦੀ ਮੌਤ

ਅਮਰੀਕਾ ਦੇ ਇਕ ਸਕੂਲ ‘ਚ ਹੋਈ ਗੋਲੀਬਾਰੀ, 3 ਵਿਦਿਆਰਥੀਆਂ ਸਮੇਤ 7 ਲੋਕਾਂ ਦੀ ਮੌਤ
Share this post via:

ਅਮਰੀਕਾ ਦੇ ਇਕ ਕਾਨਵੈਂਟ ਸਕੂਲ ’ਚ ਹੋਈ ਗੋਲੀਬਾਰੀ ਦੌਰਾਨ 3 ਵਿਦਿਆਰਥੀਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹਮਲਾਵਰ ਇਕ ਔਰਤ ਸੀ, ਜਿਸ ਨੂੰ ਮੌਕੇ ’ਤੇ ਪੁਲਸ ਨੇ ਗੋਲ਼ੀ ਮਾਰ ਦਿੱਤੀ। ਹਮਲਾਵਰ ਦੀ ਪਛਾਣ 28 ਸਾਲਾ ਔਡਰੀ ਹੇਲ (Audrey Hale) ਵਜੋਂ ਹੋਈ ਹੈ। ਪੁਲਸ ਮੁਤਾਬਕ ਹਮਲਾਵਰ ਲੜਕੀ ਸਾਈਡ ਵਾਲੇ ਦਰਵਾਜ਼ੇ ਤੋਂ ਇਮਾਰਤ ਵਿੱਚ ਦਾਖ਼ਲ ਹੋਈ ਸੀ ਅਤੇ ਘਟਨਾਂ ਤੋਂ ਬਾਅਦ ਉਹ ਸਕੂਲ ਦੀ ਦੂਜੀ ਮੰਜ਼ਿਲ ‘ਤੇ ਪਹੁੰਚ ਗਈ ਸੀ, ਇੱਥੇ ਹੀ ਉਹ ਪੁਲਸ ਨਾਲ ਮੁਕਾਬਲੇ ਵਿੱਚ ਮਾਰੀ ਗਈ।

ਦੱਸਿਆ ਜਾ ਰਿਹਾ ਹੈ ਕਿ ਗੋਲ਼ੀਬਾਰੀ ਤੋਂ ਬਾਅਦ ਬੱਚਿਆਂ ਦੀਆਂ ਲਾਸ਼ਾਂ ਨੂੰ ਸਥਾਨਕ ਵੈਂਡਰਬਿਲਟ ਦੇ ਮੋਨਰੋ ਕੈਰੇਲ ਜੂਨੀਅਰ ਚਿਲਡਰਨ ਹਸਪਤਾਲ ‘ਚ ਭੇਜਿਆ ਗਿਆ। ਹਸਪਤਾਲ ਦੇ ਬੁਲਾਰੇ ਜੌਨ ਹਾਉਸਰ ਨੇ ਦੱਸਿਆ ਕਿ ਹਸਪਤਾਲ ਪਹੁੰਚਦੇ ਹੀ ਡਾਕਟਰ ਨੇ ਤਿੰਨੋਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਇਲਾਵਾ 4 ਹੋਰ ਲੋਕਾਂ ਦੀ ਮੌਤ ਹੋ ਗਈ ਹੈ।