GTA News Media

Top Info Bar
22.1°C Toronto Loading date...
World

ਅਮਰੀਕਾ ਦੇ ਸਕੂਲ ਵਿੱਚ ਵਿਿਦਆਰਥੀ ਵੱਲੋਂ ਗੋਲੀਬਾਰੀ, ਤਿੰਨ ਦੀ ਮੌਤ, ਅੱਠ ਜ਼ਖ਼ਮੀ

ਅਮਰੀਕਾ ਦੇ ਸਕੂਲ ਵਿੱਚ ਵਿਿਦਆਰਥੀ ਵੱਲੋਂ ਗੋਲੀਬਾਰੀ, ਤਿੰਨ ਦੀ ਮੌਤ, ਅੱਠ ਜ਼ਖ਼ਮੀ
Share this post via:

ਮਿਸ਼ੀਗਨ ‘ਚ ਆਕਸਫੋਰਡ ਦੇ ਇੱਕ ਹਾਈ ਸਕੂਲ ‘ਚ ਮੰਗਲਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ ‘ਚ ਤਿੰਨ ਵਿਿਦਆਰਥੀਆਂ ਦੀ ਮੌਤ ਅਤੇ ਅੱਠ ਦੇ ਜ਼ਖਮੀ ਹੋਣ ਤੋਂ ਬਾਅਦ ਇੱਕ 15 ਸਾਲਾ ਲੜਕੇ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਹਮਲਾਵਰ 15 ਸਾਲਾ ਦਾ ਵਿਿਦਆਰਥੀ ਹੈ, ਜੋ ਕਿ ਇਸੇ ਸਕੂਲ ‘ਚ ਪੜ੍ਹਦਾ ਸੀ। ਓਕਲੈਂਡ ਕਾਉਂਟੀ  ਅੰਡਰਸ਼ੈਰਿਫ ਮਾਈਕਲ ਜੀ ਮੈਕਕੇਬੇ ਮਤੁਬਾਕ ਮਾਰੇ ਗਏ ਤਿੰਨ ਵਿਿਦਆਰਥੀਆਂ ‘ਚ ਇੱਕ 16 ਸਾਲਾ ਲੜਕਾ, ਇੱਕ 14 ਸਾਲਾ ਲੜਕੀ ਤੇ ਇੱਕ 17 ਸਾਲਾ ਲੜਕੀ ਸੀ। ਮੈਕਕੇਬੇ ਨੇ ਕਿਹਾ ਕਿ ਇੱਕ ਅਧਿਆਪਕ ਤੇ ਅੱਠ ਹੋਰ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ।ਅੱਠ ਜ਼ਖ਼ਮੀਆਂ ‘ਚੋਂ ਦੋ ਦੀ ਸਰਜਰੀ ਚੱਲ ਰਹੀ ਹੈ ਤੇ ਬਾਕੀ ਛੇ ਦੀ ਹਾਲਤ ਸਥਿਰ ਹੈ।ਹਮਲਾਵਰ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ। ਅਧਿਕਾਰੀਆਂ ਨੇ ਸਕੂਲ ਵਿੱਚੋਂ ਕਈ ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਕਰੀਬ 15-20 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਵਿਭਾਗ ਅਨੁਸਾਰ ਹਮਲਾਵਰ ਘਟਨਾ ਵੇਲੇ ਇਕੱਲਾ ਹੀ ਸੀ। ਗੋਲੀ ਕਿਸ ਕਾਰਨ ਚਲਾਈ ਗਈ ਇਸ ਦੀ ਜਾਂਚ ਅਜੇ ਜਾਰੀ ਹੈ।