GTA News Media

Top Info Bar
22.1°C Toronto Loading date...
World

ਅਮਰੀਕਾ: 3 ਭਾਰਤੀਆਂ ਦੀ ਝੀਲ ‘ਚ ਡੁੱਬਣ ਕਾਰਨ ਹੋਈ ਮੌਤ

ਅਮਰੀਕਾ: 3 ਭਾਰਤੀਆਂ ਦੀ ਝੀਲ ‘ਚ ਡੁੱਬਣ ਕਾਰਨ ਹੋਈ ਮੌਤ
Share this post via:

ਅਮਰੀਕਾ ‘ਚ ਤਿੰਨ ਭਾਰਤੀਆਂ ਦੀ ਝੀਲ ‘ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਹ ਹਾਦਸਾ ਵੁਡਜ਼ ਕੈਨੀਅਲ ਲੇਕ ‘ਤੇ ਵਾਪਰਿਆ ਅਤੇ ਮਰਨ ਵਾਲਿਆਂ ਦੀ ਪਛਾਣ ਨਰਾਇਣਾ ਮੁਦਾਨਾ (49), ਗੋਕੁਲ ਮੇਦੀਸੇਤੀ (47) ਅਤੇ ਹਰੀਤਾ ਮੁਦਾਨਾ ਵਜੋਂ ਹੋਈ ਹੈ।ਤਿੰਨ ਜਣੇ ਬਰਫ ਕਾਰਨ ਜੰਮੀ ਹੋਈ ਝੀਲ ‘ਤੇ ਸੈਰ ਕਰ ਰਹੇ ਸਨ ਕਿ ਅਚਾਨਕ ਬਰਫ਼ ਦੀ ਪਰਤ ਪਤਲੀ ਹੋਣ ਕਾਰਨ ਤਿੜਕ ਗਈ ਤੇ ਤਿੰਨੇ ਬਰਫੀਲੇ ਪਾਣੀ ਵਿੱਚ ਡਿੱਗ ਗਏ। ਮ੍ਰਿਤਕਾਂ ਵਿਚੋਂ ਦੋ ਜਣੇ ਪਤੀ-ਪਤਨੀ ਸਨ ਜੋ ਆਪਣੇ ਪਿੱਛੇ ਦੋ ਬੱਚੀਆਂ ਛੱਡ ਗਏ। 7 ਸਾਲ ਅਤੇ 12 ਸਾਲ ਦੀਆਂ ਬੱਚੀਆਂ ਦੀ ਸੰਭਾਲ ਗੁਆਂਢੀ ਕਰ ਰਹੇ ਹਨ ਅਤੇ ਇਨ੍ਹਾਂ ਦੇ ਗਰੈਂਡ ਪੇਰੈਂਟਸ ਦੇ ਅਮਰੀਕਾ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ ਇਹ ਤਿੰਨੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ, ਜੋ ਫਿਨਿਕਸ ਦੇ ਨਾਲ ਲਗਦੇ ਚੈਂਡਲਰ ਇਲਾਕੇ ‘ਚ ਰਹਿੰਦੇ ਸਨ। ਨਾਰਾਇਣ ਅਤੇ ਹਰੀਤਾ ਦੇ ਗੁਆਂਢੀ ਕਿਸ਼ੋਰ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕਿਸ਼ੋਰ ਨੇ ਦੱਸਿਆ ਕਿ ਨਾਰਾਇਣ ਅਤੇ ਉਸ ਦੇ ਬੱਚੇ ਇਕੋ ਸਕੂਲ ਵਿਚ ਪੜ੍ਹਦੇ ਹਨ। ਉਹ ਸਵੇਰ ਵੇਲੇ ਬੱਚਿਆਂ ਨੂੰ ਸਕੂਲ ਛੱਡ ਆਉਂਦਾ ਅਤੇ ਛੁੱਟੀ ਵੇਲੇ ਨਾਰਾਇਣ ਸਾਰਿਆਂ ਨੂੰ ਘਰ ਲੈ ਆਉਂਦਾ ਸੀ। ਹੁਣ ਨਾਰਾਇਣ ਅਤੇ ਹਰੀਤਾ ਦੀਆਂ ਬੱਚੀਆਂ ਦਾ ਅਮਰੀਕਾ ਵਿਚ ਕੋਈ ਨਹੀਂ।