GTA News Media

Top Info Bar
22.1°C Toronto Loading date...
World

ਅਹਿਮ ਖ਼ਬਰ : ਕੈਨੇਡਾ ‘ਚ ਰਹਿਣ ਤੇ ਕੰਮ ਕਰਨ ਦੇ ਚਾਹਵਾਨ ਲੋਕਾ ਲਈ ਖੁਸਖਬਰੀ

ਅਹਿਮ ਖ਼ਬਰ : ਕੈਨੇਡਾ ‘ਚ ਰਹਿਣ ਤੇ ਕੰਮ ਕਰਨ ਦੇ ਚਾਹਵਾਨ ਲੋਕਾ ਲਈ ਖੁਸਖਬਰੀ
Share this post via:

ਪ੍ਰਵਾਸੀਆਂ ਦੀ ਆਮਦ ਲਈ ਕੈਨੇਡਾ ਦੀ ਟਰੂਡੋ ਸਰਕਾਰ ਇਕ ਯੋਜਨਾ ਬਣਾ ਰਹੀ ਹੈ। ਸਰਕਾਰ ਨੂੰ ਇਹ ਉਮੀਦ ਹੈ ਕਿ ਵਧੇਰੇ ਇਮੀਗ੍ਰੇਸ਼ਨ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਸਕਦਾ ਹੈ ਤੇ ਮਹਾਮਾਰੀ ਤੋਂ ਬਾਅਦ ਪੈਦਾ ਹੋਈ ਕਿਰਤ ਦੀ ਕਮੀ ਨੂੰ ਵੀ ਦੂਰ ਕਰ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਪ੍ਰਸ਼ਾਸਨ ਇਸ ਸਾਲ 401,000 ਨਵੇਂ ਸਥਾਈ ਨਿਵਾਸੀਆਂ ਦੇ ਟੀਚੇ ਨੂੰ ਪੂਰਾ ਕਰਨ ਦੀ ਰਾਹ ਤੇ ਹੈ ਤੇ 2022 ਸਾਲ 411,000 ਦੇ ਟੀਚੇ ਨੂੰ ਹਾਸਲ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਕੈਨੇਡਾ ਦੀਆਂ ਪਿਛਲੀਆਂ ਸਰਕਾਰਾਂ ਨੇ ਵੀ ਘੱਟਦੀ ਜਣਨ ਦਰ ਨੂੰ ਧਿਆਨ ‘ਚ ਰੱਖਦੇ ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਇਮੀਗ੍ਰੇਸ਼ਨ ਤੇ ਭਰੋਸਾ ਕੀਤਾ ਹੈ, ਜੋ ਕਿ ਪਿਛਲੇ ਸਾਲ ਰਿਕਾਰਡ ਹੇਠਲੇ ਪੱਧਰ ਤੇ ਪਹੁੰਚ ਗਈ ਸੀ।ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਰਾਇਟਰਜ਼ ਨੂੰ ਦੱਸਿਆ ਕਿ ਕੈਨੇਡਾ ਨੂੰ ਨੌਕਰੀਆਂ ਪੈਦਾ ਕਰਨ ਤੇ ਆਪਣੀ ਆਰਥਿਕ ਰਿਕਵਰੀ ਨੂੰ ਚਲਾਉਣ ਲਈ ਇਮੀਗ੍ਰੇਸ਼ਨ ਦੀ ਬਹੁਤ ਲੋੜ ਹੈ। ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ‘ਚ ਨੌਕਰੀਆਂ ਦੀਆਂ ਅਸਾਮੀਆਂ ਇਸ ਸਾਲ ਹੁਣ ਤੱਕ ਦੁੱਗਣੀਆਂ ਹੋ ਗਈਆਂ ਹਨ।

ਕੈਨੇਡੀਅਨ ਮੈਨੂਫੈਕਚਰਰਜ਼ ਐਂਡ ਐਕਸਪੋਰਟਰਾਂ ਦੀ ਐਸੋਸੀਏਸ਼ਨ ਸਰਕਾਰ ਨੂੰ 2030 ਤੱਕ ਆਰਥਿਕ ਸ਼੍ਰੇਣੀ ਦੇ ਪ੍ਰਵਾਸੀਆਂ ਲਈ ਆਪਣੇ ਟੀਚੇ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾ ਰਹੀ ਹੈ ਕਿਉਂਕਿ ਨਿਰਮਾਣ ‘ਚ ਕਾਮਿਆਂ ਦੀ ਘਾਟ ਹੈ।ਰੀਅਲ ਅਸਟੇਟ ਬ੍ਰੋਕਰ ਜੋਡੀ ਗਿਲਮੋਰ ਨੇ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ ਪੀਲ ਖੇਤਰ, ਗ੍ਰੇਟਰ ਟੋਰਾਂਟੋ ਏਰੀਆ ਦਾ ਹਿੱਸਾ – ਹਰੇਕ ਸਾਲ ਤਕਰੀਬਨ 45,000 ਨਵੇਂ ਪ੍ਰ੍ਵਾਸੀਆਂ ਦਾ ਸਵਾਗਤ ਕਰ ਰਿਹਾ ਸੀ ਪਰ ਇਹ ਮਹਾਮਾਰੀ ਦੌਰਾਨ ਬਾਰਡਰ ਬੰਦ ਹੋਣ ਦੇ ਕਾਰਨ ਬੰਦ ਹੋ ਗਿਆ।