GTA News Media

Top Info Bar
22.1°C Toronto Loading date...
Punjab World

ਆਸਟ੍ਰੇਲੀਆ ‘ਚ 5 ਤੋ 11 ਸਾਲ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਸ਼ੁਰੂ

ਆਸਟ੍ਰੇਲੀਆ ‘ਚ 5 ਤੋ 11 ਸਾਲ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਸ਼ੁਰੂ
Share this post via:

ਆਸਟ੍ਰੇਲੀਆ ‘ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਦਹਿਸ਼ਤ ਵਿਚਕਾਰ ਅੱਜ ਤੋਂ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦਾ ਕੋਵਿਡ-19 ਟੀਕਾਕਰਨ ਕੀਤਾ ਜਾਵੇਗਾ। ਥੈਰੇਪਿਊਟਿਕ ਗੁੱਡਜ਼ ਐਡਮਿਿਨਸਟ੍ਰੇਸ਼ਨ ਨੇ ਪਿਛਲੇ ਮਹੀਨੇ 5 ਤੋਂ 11 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਆਰਜ਼ੀ ਤੌਰ ਤੇ ਮਨਜ਼ੂਰੀ ਦਿੱਤੀ ਸੀ।ਖੋਜ ਅਨੁਸਾਰ ਫਾਈਜ਼ਰ ਵੈਕਸੀਨ ਬੱਚਿਆਂ ਵਿੱਚ 91% ਤੱਕ ਪ੍ਰਭਾਵਸ਼ਾਲੀ ਹੈ।ਬੱਚਿਆਂ ਨੂੰ ਫਾਈਜਰ ਵੈਕਸੀਨ ਦੀਆਂ ਦੋ ਖੁਰਾਕਾਂ, ਅੱਠ ਹਫ਼ਤਿਆਂ ਦੇ ਅੰਤਰ ਤੇ ਅਤੇ ਇੱਕ ਤਿਹਾਈ ਖੁਰਾਕ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ।

ਆਸਟ੍ਰੇਲੀਆ ‘ਚ ਜ਼ਿਆਦਾਤਰ ਸਕੂਲ ਫਰਵਰੀ ਦੇ ਸ਼ੁਰੂ ‘ਚ ਖੁੱਲ੍ਹਣ ਲਈ ਤਿਆਰ ਹਨ। ਜਿਸ ਕਰਕੇ ਬਹੁਤ ਸਾਰੇ ਮਾਪੇ ਸਕੂਲੀ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਬੱਚੇ ਦਾ ਟੀਕਾਕਰਨ ਕਰਾਉਣਾ ਚਾਹੁੰਦੇ ਹਨ। ਮੁਲਾਕਾਤਾਂ ਦੀ ਉਪਲਬਧਤਾ ਤੇ ਵੈਕਸੀਨ ਦੀ ਘਾਟ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਅੰਦਾਜ਼ਨ 2.3 ਮਿਲੀਅਨ ਬੱਚੇ ਹੁਣ ਟੀਕਾਕਰਨ ਦੇ ਯੋਗ ਹਨ ਪਰ ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕੱਲ੍ਹ ਭਰੋਸਾ ਦਿਵਾਇਆ ਸੀ ਕਿ ਬੱਚਿਆਂ ਲਈ ਲੋੜੀਂਦੇ ਟੀਕੇ ਉਪਲਬਧ ਹਨ।ਉਨ੍ਹਾ ਨੇ ਕਿਹਾ ਕਿ ਸਾਡੇ ਕੋਲ 5 ਤੋਂ 11 ਸਾਲ ਦੀ ਉਮਰ ਸਮੂਹ ‘ਚ ਲਗਭਗ 2.3 ਮਿਲੀਅਨ ਬੱਚਿਆਂ ਦੀ ਆਬਾਦੀ ਹੈ,ਫਿਲਹਾਲ ਜਨਵਰੀ ‘ਚ 30 ਲੱਖ ਖੁਰਾਕਾਂ ਉਪਲਬਧ ਹਨ। ਦੱਸ ਦਈਏ ਕਿ ਸ਼ੁਰੂ ‘ਚ, ਆਸਟ੍ਰੇਲੀਆ ਨੇ ਕੋਰੋਨਾ ਟੀਕਾਕਰਨ ਦੀ ਪ੍ਰਕਿਿਰਆ ਨੂੰ ਅਪਣਾਉਣ ‘ਚ ਦੇਰੀ ਕੀਤੀ ਪਰ ਹੁਣ ਇਹ ਦੁਨੀਆ ‘ਚ ਸਭ ਤੋਂ ਵੱਧ ਟੀਕੇ ਲਗਾਉਣ ਵਾਲੇ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਹੋ ਚੁੱਕਾ ਹੈ।