GTA News Media

Top Info Bar
22.1°C Toronto Loading date...
World

ਇਜ਼ਰਾਈਲੀ ਫੌਜ ਹਥਿਆਰਾਂ, ਬੰਬਾਂ ਤੇ ਤੋਪਾਂ ਨਾਲ ਹੋਈ ਹਮਾਸ ‘ਚ ਦਾਖਲ

ਇਜ਼ਰਾਈਲੀ ਫੌਜ ਹਥਿਆਰਾਂ, ਬੰਬਾਂ ਤੇ ਤੋਪਾਂ ਨਾਲ ਹੋਈ ਹਮਾਸ ‘ਚ ਦਾਖਲ
Share this post via:

ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਪਿਛਲੇ ਇੱਕ ਹਫਤੇ ਤੋਂ ਚੱਲ ਰਹੀ ਹੈ। ਅੱਜ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਠਵਾਂ ਦਿਨ ਹੈ। ਬੀਤੇ ਹਫਤੇ ‘ਚ ਹਮਾਸ ਨੇ ਇਜ਼ਰਾਈਲ ਦੇ ਸੱਤ ਸ਼ਹਿਰਾਂ ਉੱਤੇ ਭਿਆਨਕ ਹਮਲਾ ਕੀਤਾ ਸੀ। ਇਜ਼ਰਾਈਲ ਵੀ ਹਮਲੇ ਦੀ ਜਵਾਬਦੇਹੀ ਕਰਨ ਦੀ ਰਣਨੀਤੀ ‘ਚ ਹੈ। ਦਸ ਦਈਏ ਕਿ ਹੁਣ ਇਜ਼ਰਾਈਲੀ ਫੌਜ ਹਥਿਆਰਾਂ ਅਤੇ ਬੰਬਾਂ ਨਾਲ ਲੈਸ ਹੋ ਕੇ ਹਮਾਸ ਦੀ ਸਰਹੱਦ ਪਾਰ ਚੁੱਕੀ ਹੈ।

ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਹ ਆਪਣੇ ਬੰਧਕਾਂ ਨੂੰ ਹਮਾਸ ਦੇਸ਼ ਚੋਂ ਮੁਕਤ ਕਰਾਉਣ ਦੇ ਮਕਸਦ ਨਾਲ ਗਾਜ਼ਾ ਵਿੱਚ ਦਾਖਲ ਹੋਈ ਹੈ। ਇਸ ਜੰਗ ਨੇ ਹੁਣ ਪੱਛਮੀ ਕਿਨਾਰੇ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਖਬਰ ਮਿਲੀ ਹੈ ਕਿ ਇਸ ‘ਚ 49 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਰਹਿੰਦੇ 950 ਤੋਂ ਵੱਧ ਲੋਕ ਜ਼ਖਮੀ ਹਾਲਤ ਚ ਪਾਏ ਜਾ ਰਹੇ ਹਨ। ਇਜ਼ਰਾਈਲ ਨੇ ਗਾਜ਼ਾ ਦੇ ਉੱਤਰੀ ਸ਼ਹਿਰਾਂ ਤੋਂ 11 ਲੱਖ ਲੋਕਾਂ ਨੂੰ ਦੱਖਣੀ ਗਾਜ਼ਾ ਜਾਣ ਦਾ ਅਲਟੀਮੇਟਮ ਦਿੱਤਾ ਸੀ।

ਫਲਸਤੀਨੀ ਸਿਹਤ ਮੰਤਰਾਲੇ ਨੇ ਦੱਸਿਆ ਕਿ 7 ਅਕਤੂਬਰ ਤੋਂ ਲੈ ਕੇ ਹੁਣ ਤੱਕ ਇਜ਼ਰਾਇਲੀ ਹਮਲਿਆਂ ਕਾਰਨ ਗਾਜ਼ਾ ‘ਚ 1900 ਫਲਸਤੀਨੀਆਂ ਦੀ ਮੌਤ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਮਰਨ ਵਾਲਿਆਂ ਚ 614 ਬੱਚੇ ਅਤੇ 370 ਔਰਤਾਂ ਦੇ ਸ਼ਾਮਿਲ ਹੋਣ ਦਾ ਖਦਸ਼ਾ ਹੈ। ਇਸ ਦੇ ਉਲਟ ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੇ ਕਰੀਬ 1500 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਸੰਯੁਕਤ ਰਾਸ਼ਟਰ ਨੇ ਗਾਜ਼ਾ ਸ਼ਹਿਰ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ। ਇਜ਼ਰਾਇਲੀ ਬੰਬਾਰੀ ਦੇ ਡਰ ਕਾਰਨ ਉੱਤਰੀ ਗਾਜ਼ਾ ਦੇ ਲੋਕਾਂ ਨੇ ਪੈਦਲ ਹੀ ਆਪਣੇ ਘਰ ਛੱਡ ਦਿੱਤੇ ਹਨ। ਹੁਣ ਤੱਕ ਤਕਰੀਬਨ 4,00,000 ਦੇ ਕਰੀਬ ਲੋਕਾਂ ਵੱਲੋਂ ਗਾਜ਼ਾ ਸ਼ਹਿਰ ਨੂੰ ਛੱਡਿਆ ਜਾ ਚੁੱਕਾ ਹੈ।