GTA News Media

Top Info Bar
22.1°C Toronto Loading date...
World

ਇਜ਼ਰਾਈਲ ’ਚ ਆਈ ਨਵੀਂ ਬੀਮਾਰੀ ‘ਫਲੋਰੋਨਾ’

ਇਜ਼ਰਾਈਲ ’ਚ ਆਈ ਨਵੀਂ ਬੀਮਾਰੀ ‘ਫਲੋਰੋਨਾ’
Share this post via:

ਇਕ ਪਾਸੇ ਦੁਨੀਆ ਜਿੱਥੇ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ ਤਾਂ ਉੱਥੇ ਹੀ ਇਜ਼ਰਾਈਲ ਵਿੱਚ ਇਕ ਨਵੀਂ ਬੀਮਾਰੀ ‘ਫਲੋਰੋਨਾ’ ਦਾ ਪਹਿਲਾ ਮਾਮਲਾ ਸਾਹਮਣੇ ਆਈਆ ਹੈ। ਇਹ ਕੋਰੋਨਾ ਤੇ ਇਨਫਲੂਏਂਜਾ ਦਾ ਇਕ ਦੋਹਰਾ ਸੰਕਰਮਣ ਹੈ, ਜਿਸ ਦਾ ਖੁਲਾਸਾ ਇਜ਼ਰਾਈਲੀ ਦੇ ਅਖ਼ਬਾਰ ‘ yediot Arhonot ’ ਨੇ ਕੀਤਾ ਹੈ। ਉਨ੍ਹਾ ਨੇ ਦੱਸਿਆ ਕਿ ਇਸ ਹਫ਼ਤੇ ਰੈਬਿਨ ਮੈਡੀਕਲ ਸੈਂਟਰ ਵਿੱਚ ਬੱਚੇ ਨੂੰ ਜਨਮ ਦੇਣ ਆਈ ਗਰਭਵਤੀ ਔਰਤ ਵਿੱਚ ਦੋਹਰੇ ਸੰਕਰਮਣ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ।

ਉੱਧਰ ,ਇਜ਼ਰਾਈਲ ਸਿਹਤ ਮੰਤਰਾਲਾ ਹਲੇ ਵੀ ਮਾਮਲੇ ਬਾਰੇ ਅਧਿਐਨ ਕਰ ਰਿਹਾ ਹੈ।ਪਰ ਹੁਣ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕੀ ਦੋ ਵਾਇਰਸਾਂ ਦਾ ਸੁਮੇਲ ਜ਼ਿਆਦਾ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ? ਸਿਹਤ ਅਧਿਕਾਰੀਆਂ ਦੇ ਮੁਤਾਬਕ ਹੋਰ ਮਰੀਜ਼ਾਂ ਵਿੱਚ ਵੀ ਫਲੋਰੋਨਾ ਮੌਜੂਦ ਹੋ ਸਕਦਾ ਹੈ, ਜੋ ਕਿ ਜਾਂਚ ਨਾ ਹੋਣ ਦੇ ਕਾਰਨ ਸਾਹਮਣੇ ਨਹੀਂ ਆਇਆ।ਦੱਸ ਦਈਏ ਕਿ ਇਜ਼ਰਾਈਲ ਦੁਨੀਆ ਦਾ ਪਹਿਲਾ ਤੇ ਫਿਲਹਾਲ ਇਕੱਲਾ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਤੋਂ ਬਚਾਅ ਦੇ ਲਈ 2 ਬੂਸਟਰ ਖ਼ੁਰਾਕਾਂ ਦਿੱਤੀਆਂ ਜਾ ਰਹੀਆਂ ਹਨ।