GTA News Media

Top Info Bar
22.1°C Toronto Loading date...
Featured World

ਈਸਾਈਅਸ ਅਫਵਰਕੀ ਦੇ ਸਮਰਥਕਾ ਅਤੇ ਵਿਰੋਧੀਆ ਨੇ ਇਜਰਾਇਲ ਤੋਂ ਲੈਕੇ ਕੈਨੇਡਾ ਤੱਕ ਕੀਤੀਆਂ ਹਿੰਸਕ ਝੜਪਾ

ਈਸਾਈਅਸ ਅਫਵਰਕੀ ਦੇ ਸਮਰਥਕਾ ਅਤੇ ਵਿਰੋਧੀਆ ਨੇ ਇਜਰਾਇਲ ਤੋਂ ਲੈਕੇ ਕੈਨੇਡਾ ਤੱਕ ਕੀਤੀਆਂ ਹਿੰਸਕ ਝੜਪਾ
Share this post via:

(Kultaran Singh Padhiana)- ਤਸਵੀਰ ਚ ਨਜ਼ਰ ਆ ਰਿਹਾ ਸ਼ਖਸ ਏਰੀਟ੍ਰੀਆ ਦਾ ਤਾਨਾਸ਼ਾਹ ਰਾਸ਼ਟਰਪਤੀ ਈਸਾਈਅਸ ਅਫਵਰਕੀ ਹੈ , ਜੋਕਿ ਪਿਛਲੇ 30 ਸਾਲਾਂ ਤੋਂ ਲਗਾਤਾਰ ਅਫਰੀਕੀ ਮੁਲਕ ਏਰੀਟ੍ਰੀਆ ਤੇ ਰਾਜ ਕਰ ਰਿਹਾ ਹੈ। ਮੁਲਕ ਚ ਬੇਹੱਦ ਸਖ਼ਤ ਕਾਨੂਨ ਹਨ ,ਰਾਜਨੀਤਕ ਪਾਰਟੀਆ ਤੇ ਵਿਰੋਧੀਆ ਦੀ ਹੋਂਦ ਖਤਮ ਕਰ ਦਿੱਤੀ ਗਈ ਹੈ ਤੇ ਹਜਾਰਾ ਦੀ ਗਿਣਤੀ ਚ ਮੁਲਕ ਦੇ ਲੋਕਾ ਨੇ ਦੁਨੀਆ ਭਰ ਵਿੱਚ ਸ਼ਰਨ ਲੈ ਰੱਖੀ ਹੈ। ਈਸਾਈਅਸ ਅਫਵਰਕੀ ਨੇ ਮੁਲਕ ਵਿੱਚ ਰਾਜ ਸੰਭਾਲਣ ਤੋਂ ਬਾਅਦ ਕਦੇ ਮੁੜ ਚੋਣ ਕਰਵਾਉਣ ਦੀ ਲੋੜ ਨਹੀ ਸਮਝੀ ਨਾ ਕਦੇ ਵਿਰੋਧ ਨੂੰ ਤਾਕਤਵਰ ਹੋਣ ਦਿੱਤਾ।

ਪਿਛਲੇ ਦਿਨੀਂ ਇਜਰਾਇਲ ਦੇ ਸ਼ਹਿਰ ਤੇਲ ਅਵੀਵ ਤੇ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਤਾਨਾਸ਼ਾਹ ਰਾਸ਼ਟਰਪਤੀ ਈਸਾਈਅਸ ਅਫਵਰਕੀ ਦੇ ਹਮਾਇਤੀਆਂ ਅਤੇ ਵਿਰੋਧੀਆ ਵਿੱਚਕਾਰ ਝੜਪਾ ਹੋਈਆਂ ਹਨ ਜਿਸ ਵਿੱਚ ਕਾਫੀ ਜਣੇ ਜਖਮੀ ਹੋਏ ਹਨ। ਸੋਚਣ ਦਾ ਵਿਸ਼ਾ ਹੈ ਕਿ ਇੱਕ ਤਾਨਾਸ਼ਾਹ ਦੇ ਰਾਜ ਤੋਂ ਭੱਜ ਉਲਟ ਕੈਨੇਡਾ ਵਰਗੇ ਲਿਬਰਲ ਮੁਲਕ ਵਿੱਚ ਆਕੇ ਤਾਨਾਸ਼ਾਹ ਦੀ ਹਿਮਾਇਤ ਕਰਨੀ ਕਿੰਨੀ ਕਿ ਵਾਜਬ ਕਹੀ ਜਾ ਸਕਦੀ ਹੈ ?? ਇੰਨਾ ਹਿਮਾਇਤੀਆਂ ਲਈ ਕੀ ਇੰਨਾ ਪੱਛਮੀ ਮੁਲਕਾ ਦੇ ਲਿਬਰਲ ਸਮਾਜ ਵਿੱਚ ਰਹਿਕੇ ਵੀ ਕਿਸੇ ਨੂੰ ਵਿਰੋਧ ਕਰਨ ਤੋਂ ਰੋਕਣਾ ਜਾਇਜ ਹੈ ? ਇਹ ਸਵਾਲ ਲੋਕਾ ਦੇ ਜਹਿਣ ਵਿੱਚ ਜਰੂਰ ਹੈ !!