GTA News Media

Top Info Bar
22.1°C Toronto Loading date...
World

‘ਓਮੀਕਰੋਨ’ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਲਗਾਈ ਵੱਡੀ ਪਾਬੰਦੀ

‘ਓਮੀਕਰੋਨ’ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਲਗਾਈ ਵੱਡੀ ਪਾਬੰਦੀ
Share this post via:

ਕੈਨੇਡਾ: ਕੈਨੇਡਾ ਨੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ‘ਓਮੀਕਰੋਨ’ ਨੂੰ ਲੈ ਕੇ ਚਿੰਤਾਵਾਂ ਦੇ ਵਿੱਚ ਤਿੰਨ ਹੋਰ ਦੇਸ਼ਾਂ ਦੇ ਨਾਗਰਿਕਾਂ ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਕੈਨੇਡਾ ਸਾਰੇ ਵਿਦੇਸ਼ੀ ਨਾਗਰਿਕਾਂ ਤੇ ਪਾਬੰਦੀ ਲਗਾ ਰਿਹਾ ਹੈ ਜੋ ਹਾਲ ਹੀ ‘ਚ ਨਾਈਜੀਰੀਆ, ਮਲਾਵੀ ਤੇ ਮਿਸਰ ਗਏ ਸਨ। ਕੈਨੇਡਾ ਨੇ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਸੱਤ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਤੇ ਪਾਬੰਦੀ ਲਗਾਈ ਸੀ। ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ ਡਾਕਟਰ ਥੇਰੇਸਾ ਟੈਮ ਨੇ ਦੱਸਿਆ ਕਿ ਕੈਨੇਡਾ ‘ਚ ‘ਓਮੀਕਰੋਨ’ ਦੇ ਸਾਰੇ ਹੀ ਕੇਸ ਨਾਈਜੀਰੀਆ ਤੋਂ ਆਏ ਹਨ, ਜਿੱਥੇ ਕਿ ਟੀਕਾਕਰਨ ਦੀ ਦਰ ਘੱਟ ਹੈ।

ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਨੇ ਦੱਸਿਆ ਕਿ ਅਮਰੀਕਾ ਤੋਂ ਬਿਨਾ ਦੇਸ਼ ‘ਚ ਜਹਾਜ਼ ਰਾਹੀਂ ਆਉਣ ਵਾਲੇ ਸਾਰੇ ਹੀ ਯਾਤਰੀਆਂ ਨੂੰ ਹਵਾਈ ਅੱਡੇ ਤੇ ਪਹੁੰਚਣ ਤੇ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ ਤੇ ਟੈਸਟ ਦੇ ਨਤੀਜੇ ਆਉਣ ਤੱਕ ਉਨ੍ਹਾਂ ਨੂੰ ਇਕਾਂਤਵਾਸ ‘ਚ ਹੀ ਰਹਿਣਾ ਹੋਵੇਗਾ। ਓਂਟਾਰੀਓ ‘ਚ ਐਤਵਾਰ ਨੂੰ ‘ਓਮੀਕਰੋਨ’ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਤੇ ਕਿਉਬੇਕ ‘ਚ ਸੋਮਵਾਰ ਨੂੰ ਇਸਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਬ੍ਰਿਿਟਸ਼ ਕੋਲੰਬੀਆ ਤੇ ਅਲਬਰਟਾ ਸੂਬਿਆਂ ‘ਚ ਵੀ ਇਸ ਦੇ ਪਹਿਲੇ ਕੇਸਾਂ ਦੀ ਪੁਸ਼ਟੀ ਹੋਈ ਹੈ, ਇਹ ਸੰਕਰਮਿਤਾਂ ਨੇ ਨਾਈਜੀਰੀਆ ਦੀ ਹੀ ਯਾਤਰਾ ਕੀਤੀ ਸੀ।

ਅਲਬਰਟਾ ਦੀ ਚੀਫ਼ ਮੈਡੀਕਲ ਹੈਲਥ ਅਫ਼ਸਰ ਡਾਕਟਰ ਦੀਨਾ ਹਿਨਸ਼ਾ ਨੇ ਦੱਸਿਆ ਕਿ ਅਲਬਰਟਾ ‘ਚ ਸੰਕਰਮਿਤ ਪਾਇਆ ਗਿਆ ਵਿਅਕਤੀ ਨੀਦਰਲੈਂਡ ‘ਚੋਂ ਲੰਘਿਆ ਸੀ ਅਤੇ ਪਰ ਉਸ ‘ਚ ਲਾਗ ਦੇ ਕੋਈ ਲੱਛਣ ਨਹੀਂ ਹਨ। ਸਿਹਤ ਮੰਤਰੀ ਡੁਕਲੋਸ ਨੇ ਕਿਹਾ ਕਿ ਕੈਨੇਡਾ ਤੋਂ ਬਾਹਰਲੇ ਯਾਤਰੀਆਂ ਨੂੰ ਅਜੇ ਵੀ ਪ੍ਰੀ-ਡਿਪਾਰਚਰ ਕੋਵਿਡ-19 ਟੈਸਟ ਕਰਵਾਉਣ ਦੀ ਲੋੜ ਹੈ, ਜਿਸ ਦਾ ਭੁਗਤਾਨ ਯਾਤਰੀਆਂ ਨੂੰ ਹੀ ਕਰਨਾ ਹੋਵੇਗਾ। ਕੈਨੇਡਾ ਸਰਕਾਰ ਸਿਰਫ ਅਮਰੀਕਾ ਤੋਂ ਕੈਨੇਡਾ ਆਉਣ ਵਾਲੇ ਹਵਾਈ ਯਾਤਰੀਆਂ ਦੇ ਆਗਮਨ ਤੇ ਚੈੱਕ-ਅੱਪ ਦੇ ਖਰਚੇ ਦਾ ਹੀ ਭੁਗਤਾਨ ਕਰੇਗੀ।