ਕੁਈਨਜ਼ਲੈਂਡ ਦੀ ਲੜਕੀ Toyah Cordingley ਦੀ ਹੱਤਿਆ ਦੇ ਦੋਸ਼ੀ ਰਾਜਵਿੰਦਰ ‘ਤੇ ਕੇਰਨਜ਼ ਵਿੱਚ ਉਤਰਨ ਤੋਂ ਬਾਅਦ ਅੱਜ ਸ਼ਾਮ ਨੂੰ ਕਤਲ ਦਾ ਦੋਸ਼ ਲਗਾਇਆ ਜਾਵੇਗਾ। ਰਾਜਵਿੰਦਰ ਸਿੰਘ ਨੂੰ 2018 ਵਿੱਚ 24 ਸਾਲਾ ਲੜਕੀ ਦੀ ਮੌਤ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਕੁਈਨਜ਼ਲੈਂਡ ਪੁਲਿਸ ਵੱਲੋਂ ਉਸਨੂੰ ਵਾਪਸ ਆਸਟ੍ਰੇਲੀਆ ਭੇਜਣ ਦੇ ਦਬਾਅ ਤੋਂ ਬਾਅਦ ਕੱਲ੍ਹ ਭਾਰਤ ਤੋਂ ਮੈਲਬੋਰਨ ਭੇਜ ਦਿੱਤਾ ਗਿਆ ਸੀ।
ਸਾਲ 2018 ‘ਚ ਆਸਟ੍ਰੇਲੀਆ ’ਚ ਇਕ ਲੜਕੀ ਦੇ ਕਤਲ ਮਾਮਲੇ ਵਿਚ 1 ਮਿਲੀਅਨ ਆਸਟ੍ਰੇਲੀਆਈ ਡਾਲਰ ਦੇ ਇਨਾਮੀ ਕਾਤਲ ਰਾਜਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। 38 ਸਾਲਾ ਰਾਜਵਿੰਦਰ ਸਿੰਘ ਮੂਲ ਰੂਪ ਵਿਚ ਪੰਜਾਬ ਦੇ ਬੁੱਟਰ ਕਲਾਂ ਦੇ ਰਹਿਣ ਵਾਲਾ ਹੈ।
ਦੱਸਣਯੋਗ ਹੈ ਕਿ ਰਾਜਵਿੰਦਰ ਸਿੰਘ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਅਕਤੂਬਰ 2018 ਵਿਚ Toyah ਨਾਂ ਦੀ ਇਕ ਕੁੜੀ ਦੀ ਲਾਸ਼ ਕੁਈਨਜ਼ਲੈਂਡ ਬੀਚ ਉੱਤੇ ਮਿਲੀ ਸੀ। ਕੁਈਨਜ਼ਲੈਂਡ ਪੁਲਿਸ ਅਨੁਸਾਰ Toyah Cordingley ਇਕ ਫਾਰਮੇਸੀ ਵਰਕਰ ਸੀ। ਕੁਈਨਜ਼ਲੈਂਡ ਦੇ ਵਾਂਗੇਟੀ ਬੀਚ ’ਤੇ ਆਪਣੇ ਕੁੱਤੇ ਨੂੰ ਘੁਮਾ ਰਹੀ ਸੀ ਕਿ ਇਸ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ। ਰਾਜਵਿੰਦਰ ਸਿੰਘ ’ਤੇ ਲੜਕੀ ਦੀ ਹੱਤਿਆ ਦਾ ਦੋਸ਼ ਹੈ।