GTA News Media

Top Info Bar
22.1°C Toronto Loading date...
World

ਕਰਾਚੀ: 150 ਸਾਲ ਪੁਰਾਣਾ ਹਿੰਦੂ ਮੰਦਿਰ ਤੋੜਿਆ ਗਿਆ, ਮੰਦਿਰ ਦੀ ਜਗ੍ਹਾ ‘ਚ ਬਣੇਗਾ ਮਾਲ

ਕਰਾਚੀ: 150 ਸਾਲ ਪੁਰਾਣਾ ਹਿੰਦੂ ਮੰਦਿਰ ਤੋੜਿਆ ਗਿਆ, ਮੰਦਿਰ ਦੀ ਜਗ੍ਹਾ ‘ਚ ਬਣੇਗਾ ਮਾਲ
Share this post via:

ਪਾਕਿਸਤਾਨ: ਕਰਾਚੀ ਵਿੱਚ ਇੱਕ ਹਿੰਦੂ ਮੰਦਿਰ ਨੂੰ ਸ਼ਾਪਿੰਗ ਮਾਲ ਬਣਾਉਣ ਲਈ ਢਾਹ ਦਿੱਤਾ ਹੈ। ਜਿਸ ਨਾਲ ਹਿੰਦੂ ਭਾਈਚਾਰੇ ਵਿੱਚ ਤਣਾਅ ਹੈ। ਕਰਾਚੀ ਦੇ ਸੋਲਜਰ ਬਾਜ਼ਾਰ ਵਿੱਚ ਸਥਿਤ ਹਿੰਦੂ ਮੰਦਿਰ ਨੂੰ ਇੱਕ ਅਣਪਛਾਤੇ ਬਿਲਡਰ ਨੇ ਇੱਕ ਸ਼ਾਪਿੰਗ ਪਲਾਜ਼ਾ ਲਈ ਰਸਤਾ ਬਣਾਉਣ ਲਈ ਢਾਹ ਦਿੱਤਾ।

ਹਿੰਦੂ ਮੰਦਿਰਾਂ ਦੇ ਕੇਅਰਟੇਕਰ ਰਾਮਨਾਥ ਮਿਸ਼ਰਾ  ਨੇ ਕਿਹਾ ਕਿ ਅਧਿਕਾਰੀਆਂ ਨੇ ਦੇਰ ਰਾਤ ਮੰਦਿਰ ਨੂੰ ਢਾਹ ਦਿੱਤਾ ਅਤੇ ਸਾਨੂੰ ਨਹੀਂ ਪਤਾ ਸੀ ਕਿ ਅਜਿਹਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮੰਦਿਰ ਦੀ ਬਾਹਰੀ ਦੀਵਾਰ ਅਤੇ ਮੁੱਖ ਗੇਟ ਬਰਕਰਾਰ ਹੈ, ਪਰ ਅੰਦਰਲੇ ਢਾਂਚੇ ਨੂੰ ਢਾਹ ਦਿੱਤਾ ਹੈ। ਇਹ ਮੰਦਿਰ ਕਰੀਬ 150 ਸਾਲ ਪਹਿਲਾਂ ਬਣਿਆ ਸੀ ਅਤੇ ਕਿਹਾ ਜਾਂਦਾ ਹੈ ਕਿ  ਖਜ਼ਾਨਾ ਮੰਦਿਰ  ਦੇ ਵਿਹੜੇ ਵਿੱਚ ਦੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਮੰਦਿਰ 400 ਤੋਂ 500 ਵਰਗ ਗਜ਼ ਦੇ ਰਕਬੇ ਵਿੱਚ ਬਣਾਇਆ ਗਿਆ ਸੀ ਸਥਾਨਿਕ ਪੁਲਿਸ ਸਟੇਸ਼ਨ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੰਦਿਰ  ਨੂੰ ਢਾਹ ਦਿੱਤਾ ਗਿਆ ਕਿਉਂਕ ਇਸਨੂੰ ਖਤਰਨਾਕ ਢਾਂਚਾ ਐਲਾਨਿਆ ਗਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਮੰਦਿਰ ਦੀ ਜ਼ਮੀਨ ਇਕ ਸ਼ਾਪਿੰਗ ਪਲਾਜ਼ਾ ਦੇ ਪ੍ਰਮੋਟਰ ਨੂੰ 7 ਕਰੋੜ ਰੁਪਏ ਵਿਚ ਵੇਚੀ ਗਈ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ‘ਚ ਮੰਦਰ ‘ਤੇ ਬੁਲਡੋਜ਼ਰ ਚਲਾ ਦਿੱਤਾ ਗਿਆ।