GTA News Media

Top Info Bar
22.1°C Toronto Loading date...
World

ਕੈਨੇਡਾ ਦੇ ਨਾਗਰਿਕ ਨੇ ਅੱਤਵਾਦੀ ਸੰਗਠਨ ਦੀ ਮਦਦ ਕਰਨ ਦਾ ਜੁਰਮ ਕੀਤਾ ਕਬੂਲ

ਕੈਨੇਡਾ ਦੇ ਨਾਗਰਿਕ ਨੇ ਅੱਤਵਾਦੀ ਸੰਗਠਨ ਦੀ ਮਦਦ ਕਰਨ ਦਾ ਜੁਰਮ ਕੀਤਾ ਕਬੂਲ
Share this post via:

ਇਸਲਾਮਿਕ ਸਟੇਟ ‘ਚ ਸ਼ਾਮਲ ਹੋਣ ਲਈ ਇਕ ਦਹਾਕਾ ਪਹਿਲਾਂ ਸੀਰੀਆ ਗਏ ਕੈਨੇਡਾ ਦੇ ਇੱਕ ਨਾਗਰਿਕ ਨੇ ਸ਼ੁੱਕਰਵਾਰ ਨੂੰ ਅੱਤਵਾਦੀ ਸੰਗਠਨ ਦਾ ਇਕ ਮੁੱਖ ਪ੍ਰਚਾਰਕ ਹੋਣ ਦਾ ਜ਼ੁਰਮ ਸਵੀਕਾਰ ਕਰ ਲਿਆ ਹੈ। ਅਮਰੀਕਾ ਦੇ ਅਲੈਗਜ਼ੈਂਡਰੀਆ ਦੀ ਜ਼ਿਲ੍ਹਾ ਅਦਾਲਤ ‘ਚ ਹੋਈ ਸੁਣਵਾਈ ਵਿਚ ਮੁਹੰਮਦ ਖਲੀਫਾ (38) ਨੇ ਵਿਦੇਸ਼ੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਮਦਦ ਪਹੁੰਚਾਉਣ ਲਈ ਸਾਜਿਸ਼ ਰਚਣ ਦਾ ਜ਼ੁਰਮ ਕਬੂਲ ਲਿਆ ਹੈ।

ਅਦਾਲਤ ਰਿਕਾਰਡ ਅਨੁਸਾਰ ਖਲੀਫਾ ਅਮਰੀਕੀ ਧਰਮਗੁਰੂ ਅਨਵਰ ਅਲ-ਅਵਲਾਕੀ ਦੇ ਉਪਦੇਸ਼ਾਂ ਤੋਂ ਪ੍ਰੇਰਿਤ ਹੋ ਕੇ 2013 ‘ਚ ਕੈਨੇਡਾ ਤੋਂ ਸੀਰੀਆ ਲਈ ਰਵਾਨਾ ਹੋਇਆ ਸੀ ਅਤੇ ਅਵਲਾਕੀ ਬਾਅਦ ‘ਚ ਅਲਕਾਇਦਾ ਦਾ ਮੋਹਰੀ ਮੈਂਬਰ ਬਣ ਗਿਆ ਸੀ। ਦੱਸਣਯੋਗ ਹੈ ਕਿ ਖਲੀਫਾ ਨੂੰ 15 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।