GTA News Media

Top Info Bar
22.1°C Toronto Loading date...
Canada Crime India Punjab World

ਕੈਨੇਡਾ ਨੇ ਗੈਂਗਸਟਰ ਗੋਲਡੀ ਬਰਾੜ ਨੂੰ ‘ਮੋਸਟ ਵਾਂਟੇਡ’ ਸੂਚੀ ‘ਚੋਂ ਹਟਾਇਆ

ਕੈਨੇਡਾ ਨੇ ਗੈਂਗਸਟਰ ਗੋਲਡੀ ਬਰਾੜ ਨੂੰ ‘ਮੋਸਟ ਵਾਂਟੇਡ’ ਸੂਚੀ ‘ਚੋਂ ਹਟਾਇਆ
Share this post via:

ਕੈਨੇਡਾ ਸਰਕਾਰ ਨੇ ਭਾਰਤ ਦੇ ਵਾਂਛਿਤ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਆਪਣੇ ‘ਮੋਸਟ ਵਾਂਟੇਡ’ ਲਿਸਟ ਤੋਂ ਹਟਾ ਦਿੱਤਾ ਹੈ। ਇਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੇ ਕੂਟਨੀਤਿਕ ਤਣਾਅ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਗੋਲਡੀ ਬਰਾੜ, ਜੋ ਮੌਜੂਦਾ ਸਮੇਂ ‘ਚ ਕੈਨੇਡਾ ‘ਚ ਛੁਪਿਆ ਹੋਇਆ ਦੱਸਿਆ ਜਾਂਦਾ ਹੈ, ‘ਤੇ ਭਾਰਤ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ ਹੈ। ਭਾਰਤ ਨੇ ਉਸ ਖਿਲਾਫ ਇੰਟਰਪੋਲ ਰੈੱਡ ਨੋਟਿਸ ਵੀ ਜਾਰੀ ਕੀਤਾ ਸੀ, ਜਿਸ ਦੇ ਬਾਵਜੂਦ ਵੀ ਉਸਦਾ ਨਾਂ ਕੈਨੇਡਾ ਦੇ ਵਾਂਟੇਡ ਸੂਚੀ ਤੋਂ ਹਟਾ ਦਿੱਤਾ ਗਿਆ ਹੈ।

ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਕੈਨੇਡਾ ਦਾ ਇਹ ਕਦਮ ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਅਤੇ ਕੂਟਨੀਤਿਕ ਮੁੱਦਿਆਂ ਨੂੰ ਹੋਰ ਗਹਿਰਾ ਕਰ ਰਿਹਾ ਹੈ। ਵਰਮਾ ਨੇ ਕੈਨੇਡਾ ਸਰਕਾਰ ਦੇ ਇਸ ਫੈਸਲੇ ‘ਤੇ ਨਾਰਾਜ਼ਗੀ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਕੈਨੇਡਾ ਅਜਿਹੇ ਅਪਰਾਧੀਆਂ ਨੂੰ ਪਨਾਹ ਦੇ ਰਿਹਾ ਹੈ ਜੋ ਭਾਰਤ ਦੀ ਰਾਜਸੀ ਅਤੇ ਸੁਰੱਖਿਆ ਸਥਿਤੀ ਲਈ ਖਤਰਾ ਬਣ ਸਕਦੇ ਹਨ।

ਉਨ੍ਹਾਂ ਕਿਹਾ ਕਿ ਕੈਨੇਡਾ ਦਾ ਇਹ ਕਦਮ ਅੱਤਵਾਦ ਵਿਰੁੱਧ ਕਾਰਵਾਈ ਵਿੱਚ ਸਹਿਯੋਗ ਦੀ ਕਮੀ ਨੂੰ ਦਰਸਾਉਂਦਾ ਹੈ। ਵਰਮਾ ਨੇ ਅਗਾਂਹ ਦੱਸਿਆ ਕਿ ਭਾਰਤ ਦੇ ਅਧਿਕਾਰੀਆਂ ਨੇ ਕੈਨੇਡਾ ਨੂੰ ਗੋਲਡੀ ਬਰਾੜ ਸਮੇਤ ਕੁਝ ਹੋਰ ਮੋਹਰੇ ਗੈਂਗਸਟਰਾਂ ਦੇ ਨਾਮ ਸੌਂਪੇ ਹਨ, ਤਾਂ ਜੋ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ।

ਇਸਦੇ ਬਾਵਜੂਦ, ਗੋਲਡੀ ਬਰਾੜ ਦਾ ਨਾਂ ਹਟਾਉਣ ਦੇ ਫੈਸਲੇ ਨੇ ਭਾਰਤੀ ਸਰਕਾਰ ਅਤੇ ਜਨਤਾ ਵਿਚ ਨਿਆਂ ਅਤੇ ਸੁਰੱਖਿਆ ਸੰਬੰਧੀ ਸਵਾਲ ਖੜ੍ਹੇ ਕਰ ਦਿੱਤੇ ਹਨ।