GTA News Media

Top Info Bar
22.1°C Toronto Loading date...
Canada India Punjab World

ਕੈਨੇਡਾ ਲਈ ਭਾਰਤੀ ਵਿਦਿਆਰਥੀਆਂ ਦੀ ਵੀਜ਼ਾ ਅਰਜ਼ੀਆਂ ਵਿੱਚ ਵੱਡੀ ਕਮੀ

ਕੈਨੇਡਾ ਲਈ ਭਾਰਤੀ ਵਿਦਿਆਰਥੀਆਂ ਦੀ ਵੀਜ਼ਾ ਅਰਜ਼ੀਆਂ ਵਿੱਚ ਵੱਡੀ ਕਮੀ
Share this post via:

ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਵੀਜ਼ਾ ਅਰਜ਼ੀਆਂ ਵਿੱਚ ਵੱਡੀ ਗਿਰਾਵਟ ਆਈ ਹੈ। ਹੈਰਾਨੀਜਨਕ ਤੌਰ ‘ਤੇ, 85-90 ਪ੍ਰਤੀਸ਼ਤ ਵੀਜ਼ਾ ਮਨਜ਼ੂਰੀ ਦਰ ਦੇ ਬਾਵਜੂਦ ਵੀ ਪੰਜਾਬ ਸਹਿਤ ਸਾਰੇ ਭਾਰਤ ਵਿੱਚ ਇਸ ਗਿਰਾਵਟ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਪੰਜਾਬ, ਜੋ ਕਿ ਕੈਨੇਡਾ ਜਾਣ ਵਾਲੇ ਕੁੱਲ ਭਾਰਤੀ ਵਿਦਿਆਰਥੀਆਂ ਵਿੱਚੋਂ 70 ਤੋਂ 75 ਫ਼ੀਸਦੀ ਹਿੱਸਾ ਪੇਸ਼ ਕਰਦਾ ਹੈ, ਉੱਥੇ ਵੀ ਇਹ ਗਿਰਾਵਟ 70-80 ਫ਼ੀਸਦੀ ਦੇ ਆਸ-ਪਾਸ ਹੈ। ਇਹ ਗਿਰਾਵਟ ਪਿਛਲੇ ਸਾਲ ਨਾਲੋਂ ਕਾਫ਼ੀ ਜ਼ਿਆਦਾ ਹੈ, ਹਾਲਾਂਕਿ ਕੈਨੇਡਾ ਨੇ ਵੀਜ਼ਾ ਪ੍ਰਕਿਰਿਆ ਵਿੱਚ ਕੋਈ ਵੱਡੇ ਬਦਲਾਅ ਨਹੀਂ ਕੀਤੇ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਸਿੱਖਿਆ ਸਲਾਹਕਾਰਾਂ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਵੀਜ਼ਾ ਮਨਜ਼ੂਰੀ ਦਰ ਇਨ੍ਹੀਂ ਦਿਨੀਂ ਕਾਫ਼ੀ ਉੱਚੀ ਹੈ। ਇੱਥੋਂ ਤੱਕ ਕਿ ਜਿਨ੍ਹਾਂ ਬਿਨੈਕਾਰਾਂ ਨੂੰ ਪਹਿਲਾਂ ਕਈ ਵਾਰ ਅਰਜ਼ੀ ਰੱਦ ਹੋਣ ‘ਤੇ ਵੀ ਵਾਪਸ ਵੀਜ਼ਾ ਮਿਲਿਆ ਹੈ। 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਵੀਜ਼ਾ ਜਾਰੀ ਕੀਤਾ ਗਿਆ ਹੈ। ਇਕ ਇਮੀਗ੍ਰੇਸ਼ਨ ਸਲਾਹਕਾਰ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਤੋਂ ਵਿਦਿਆਰਥੀਆਂ ਦੀ ਵੱਡੀ ਗਿਣਤੀ ਕੈਨੇਡਾ ਗਈ, ਜਿਸ ਨਾਲ ਵੀਜ਼ਾ ਬੈਕਲਾਗ ਹੋ ਗਿਆ। ਹਾਲਾਂਕਿ ਨਵੀਆਂ ਪਾਬੰਦੀਆਂ ਅਤੇ ਵਧੀਆਂ ਵਿੱਤੀ ਲੋੜਾਂ ਨੇ ਬਹੁਤ ਸਾਰੇ ਨਵੇਂ ਬਿਨੈਕਾਰਾਂ ਨੂੰ ਨਿਰਾਸ਼ ਕੀਤਾ ਹੈ।

ਕੈਨੇਡਾ ਨੇ ਹਾਲ ਵਿੱਚ ਨਿਯਮਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਹਨ, ਜਿਵੇਂ ਕਿ ਸਪਾਊਸ ਓਪਨ ਵਰਕ ਪਰਮਿਟ (SOWP) ਹੁਣ ਸਿਰਫ਼ ਕੁਝ ਹੀ ਕੋਰਸਾਂ ਲਈ ਉਪਲਬਧ ਹੈ। ਇਸ ਦੇ ਨਾਲ, ਗਾਰੰਟੀਡ ਇਨਵੈਸਟਮੈਂਟ ਪ੍ਰੋਗਰਾਮ (ਜੀ.ਆਈ.ਸੀ) ਦੀ ਰਕਮ ਵੀ ਹੁਣ 20,000 ਡਾਲਰ ਤੋਂ ਵੱਧ ਕਰ ਦਿੱਤੀ ਗਈ ਹੈ, ਜਿਸ ਨਾਲ ਪੜ੍ਹਾਈ ਮਹਿੰਗੀ ਹੋ ਗਈ ਹੈ। ਇਸ ਕਾਰਨ ਕਈ ਵਿਦਿਆਰਥੀਆਂ ਦੀ ਦਿਲਚਸਪੀ ਵੀਜ਼ਾ ਪ੍ਰਕਿਰਿਆ ਵਿੱਚ ਘੱਟ ਰਹੀ ਹੈ, ਜਿਸ ਨਾਲ ਕੈਨੇਡਾ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ।