GTA News Media

Top Info Bar
22.1°C Toronto Loading date...
Canada Featured World

ਕੈਨੇਡੀਅਨ MPs ਨੇ 10,000 ਸ਼ਰਨਾਰਥੀਆਂ ਨੂੰ ਕੈਨੇਡਾ ਵਸਾਉਣ ਦੇ ਪੱਖ ‘ਚ ਪਾਈ ਵੋਟ

ਕੈਨੇਡੀਅਨ MPs ਨੇ 10,000 ਸ਼ਰਨਾਰਥੀਆਂ ਨੂੰ ਕੈਨੇਡਾ ਵਸਾਉਣ ਦੇ ਪੱਖ ‘ਚ ਪਾਈ ਵੋਟ
Share this post via:

ਕੈਨੇਡੀਅਨ MPs  ਨੇ ਸਰਬਸੰਮਤੀ ਨਾਲ ਵੋਟ ਪਾ ਕੇ ਫ਼ੈਡਰਲ ਸਰਕਾਰ ਨੂੰ ਆਖਿਆ ਹੈ ਕਿ ਚੀਨ ਦੇ ਜ਼ੁਲਮਾਂ ਕਰਕੇ ਹਿਜਰਤ ਕਰ ਰਹੇ 10,000 ਵੀਗਰ ਸ਼ਰਨਾਰਥੀਆਂ ਨੂੰ ਮੁੜ ਵਸਾਉਣ ਲਈ ਕੈਨੇਡਾ ਸਰਕਾਰ ਇੱਕ ਰਿਫ਼ਿਊਜੀ ਪ੍ਰੋਗਰਾਮ ਸ਼ੁਰੂ ਕਰੇ। ਲਿਬਰਲ ਐਮਪੀ ਸਮੀਰ ਜ਼ੁਬੈਰੀ ਨੇ ਪਿਛਲੇ ਸਾਲ ਜੂਨ ਵਿਚ ਇੱਕ ਪ੍ਰਸਤਾਵ ਪੇਸ਼ ਕੀਤਾ ਸੀ ਜਿਸ ਵਿਚ ਸਰਕਾਰ ਨੂੰ 2024 ਤੱਕ ਵੀਗਰ ਅਤੇ ਤੁਰਕੀ ਮੂਲ ਦੇ ਹੋਰ ਮੁਸਲਮਾਨਾਂ ਨੂੰ ਕੈਨੇਡਾ ਲਿਆਉਣ ਲਈ ਇੱਕ ਪ੍ਰੋਗਰਾਮ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਸੀ।

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਪਿਛਲੇ ਸਾਲ ਅਗਸਤ ਵਿੱਚ ਇੱਕ ਰਿਪੋਰਟ ਵਿਚ ਕਿਹਾ ਸੀ ਕਿ ਚੀਨ ਵੀਗਰ ਲੋਕਾਂ ਦੇ ਵਿਰੁੱਧ ਜ਼ੁਲਮ ਕਰ ਰਿਹਾ ਹੈ, ਅਤੇ ਕੁਝ ਲੋਕ ਜੋ ਦੂਜੇ ਦੇਸ਼ਾਂ ਵਿੱਚ ਭੱਜ ਗਏ ਸਨ, ਉਨ੍ਹਾਂ ਨੂੰ ਮੋੜ ਲਿਆਂਦਾ ਗਿਆ ਹੈ, ਹਾਲਾਂਕਿ ਚੀਨ ਨੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਹੈ। ਇਹ ਮੋਸ਼ਨ ਕੈਨੇਡਾ ਨੂੰ ਦੋ ਸਾਲਾਂ ਦੇ ਦੌਰਾਨ 10,000 ਵੀਗਰ ਲੋਕਾਂ ਨੂੰ ਬੁਲਾਉਣ ਲਈ ਚਾਰ ਮਹੀਨਿਆਂ ਦੇ ਅੰਦਰ ਇੱਕ ਯੋਜਨਾ ਤਿਆਰ ਕਰਨ ਦੀ ਮੰਗ ਕਰਦਾ ਹੈ।  ਹਾਊਸ ਔਫ਼ ਕੌਮਨਜ਼ ਨੇ ਫ਼ਰਵਰੀ 2021 ਵਿਚ ਇੱਕ ਮਤਾ ਪਾਸ ਕੀਤਾ ਸੀ ਜਿਸ ਵਿਚ ਵੀਗਰ ਲੋਕਾਂ ਨਾਲ ਚੀਨ ਦੇ ਸਲੂਕ ਨੂੰ ਨਸਲਕੁਸ਼ੀ ਘੋਸ਼ਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਕੈਬਿਨਟ ਦੇ ਮੈਂਬਰਾਂ ਨੇ ਹੋਰ ਅੰਤਰਰਾਸ਼ਟਰੀ ਜਾਂਚ ਦੀ ਲੋੜ ਦਾ ਹਵਾਲਾ ਦਿੰਦਿਆਂ ਮਤੇ ‘ਤੇ ਵੋਟ ਤੋਂ ਪਰਹੇਜ਼ ਕੀਤਾ ਸੀ।

ਦ ਕੈਨੇਡੀਅਨ ਪ੍ਰੈੱਸ