ਕੋਰੋਨਾ ਵਾਇਰਸ ਦੇ ਨਵੇ ਓਮੀਕ੍ਰੋਨ ਵੇਰੀਐਂਟ ਦੇ ਸੰਬੰਧ ‘ਚ ਆਈ ਰਾਹਤਭਰੀ ਖ਼ਬਰ
ਦੱਖਣੀ ਅਫਰੀਕਾ ਵਿੱਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਓਮੀਕ੍ਰੋਨ ਵੇਰੀਐਂਟ ਬਾਰੇ ਰਾਹਤਭਰੀ ਜਾਣਕਾਰੀ ਸਾਹਮਣੇ ਆਈ ਹੈ। ਦੱਖਣੀ ਅਫਰੀਕੀ ਦੇ ਡਾਕਟਰ ਦਾ ਕਹਿਣਾ ਹੈ ਕਿ ਓਮੀਕ੍ਰੋਨ ਵੇਰੀਐਂਟ ਨਾਲ ਸੰਕ੍ਰਮਿਤ ਮਰੀਜ਼ਾਂ ‘ਚ ਬਹੁਤ ਹੀ ਹਲਕੇ ਲੱਛਣ ਹੁੰਦੇ ਹਨ ਤੇ ਘਰ ਵਿੱਚ ਹੀ ਰਹਿ ਕੇ ਇਸ ਦਾ ਇਲਾਜ ਹੋ ਸਕਦਾ ਹੈ। ਤੇ ਵੇਰੀਐਟ ਡੈਲਟਾ ਵੇਰੀਐਂਟ ਨਾਲੋਂ ਇਹ ਘੱਟ ਖਤਰਨਾਕ ਹੈ।ਪਰ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਨੂੰ ਚਿੰਤਾਜਨਕ ਐਲਾਨਿਆ ਹੈ।
ਡਾਕਟਰ ਕੋਏਟਜ਼ੀ ਨੇ ਦੱਸਿਆ ਕਿ ਇਸ ਦੇ ਲੱਛਣ ਆਮ ਵਾਇਰਲ ਫੀਵਰ ਵਰਗੇ ਹੀ ਸਨ। ਉਸ ਨੇ ਦੱਸਿਆ ਕਿ ਅਸਲ ‘ਚ 8 ਤੋਂ 10 ਹਫ਼ਤਾਂ ਵਿੱਚ ਇੱਥੇ ਕੋਈ ਵੀ ਕੋਰੋਨਾ ਦਾ ਕੇਸ ਨਹੀਂ ਆਇਆ ਸੀ, ਇਸ ਲਈ ਅਸੀਂ ਜਦੋ ਟੈਸਟ ਕੀਤਾ ਜਿਸ ‘ਚ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ। ਉਸੇ ਦਿਨ ਤੋ ਹੀ ਉਨ੍ਹਾਂ ਕੋਲ ਇਸੇ ਲੱਛਣਾਂ ਵਾਲੇ ਕੁਝ ਹੋਰ ਵੀ ਮਰੀਜ਼ ਆਏ ਸਨ। ਤੇ ਉਸ ਤੋਂ ਬਾਅਦ ਤਾ ਰੋਜ਼ਾਨਾ ਉਨ੍ਹਾਂ ਕੋਲ ਅਜਿਹੇ ਲੱਛਣਾਂ ਵਾਲੇ 2 ਤੋਂ 3 ਮਰੀਜ਼ ਆ ਰਹੇ ਹਨ।