GTA News Media

Top Info Bar
22.1°C Toronto Loading date...
World

ਗਾਜ਼ਾ ਦੇ 6 ਹਸਪਤਾਲ ਬੰਦ, ਮਰੀਜ਼ਾਂ ਦੀ ਜਾਨ ਖ਼ਤਰੇ ‘ਚ

ਗਾਜ਼ਾ ਦੇ 6 ਹਸਪਤਾਲ ਬੰਦ, ਮਰੀਜ਼ਾਂ ਦੀ ਜਾਨ ਖ਼ਤਰੇ ‘ਚ
Share this post via:

ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਗਾਜ਼ਾ ਤੋਂ ਬਹੁਤ ਹੀ ਡਰਾਉਣੀ ਖਬਰ ਆ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਫਿਊਲ ਦੀ ਕਮੀ ਕਾਰਨ ਗਾਜ਼ਾ ਦੇ 6 ਹਸਪਤਾਲ ਬੰਦ ਕਰਨੇ ਪਏ ਹਨ। ਇਨ੍ਹਾਂ ਵਿਚੋਂ ਇਕ ਹਜ਼ਾਰ ਲੋਕ ਡਾਇਲਸਿਸ ‘ਤੇ ਹਨ, ਜਦਕਿ 130 ਸਮੇਂ ਤੋਂ ਪਹਿਲਾਂ ਜਨਮੇ ਬੱਚੇ ਹਨ। ਜੇਕਰ ਸਥਿਤੀ ਵਿੱਚ ਸੁਧਾਰ ਨਾ ਹੋਇਆ ਤਾਂ ਆਈਸੀਯੂ ਵਿੱਚ ਦਾਖਲ ਹੋਰ ਹਸਪਤਾਲਾਂ ਦੇ ਮਰੀਜ਼ਾਂ ਦੀ ਜਾਨ ਜਾ ਸਕਦੀ ਹੈ।ਰਾਹਤ ਸਮੱਗਰੀ ਲੈ ਕੇ ਹੁਣ ਤੱਕ ਕੁੱਲ 54 ਟਰੱਕ ਗਾਜ਼ਾ ਪਹੁੰਚ ਚੁੱਕੇ ਹਨ।

ਸਮੱਸਿਆ ਇਹ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਕੋਲ ਵੀ ਫਿਊਲ ਨਹੀਂ ਸੀ। ਦਵਾਈਆਂ ਅਤੇ ਖਾਣ-ਪੀਣ ਦੀਆਂ ਵਸਤਾਂ ਦੇ ਨਾਲ ਪਾਣੀ ਵੀ ਭੇਜਿਆ ਗਿਆ ਹੈ। ਇਸ ਹਫਤੇ 250 ਟਰੱਕ ਆਉਣਗੇ, ਪਰ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਵਿਚ ਪੈਟਰੋਲ ਅਤੇ ਡੀਜ਼ਲ ਭੇਜਿਆ ਜਾਵੇਗਾ ਜਾਂ ਨਹੀਂ।