GTA News Media

Top Info Bar
22.1°C Toronto Loading date...
Featured World

ਗੁਰਪਤਵੰਤ ਪੰਨੂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ CM ਭਗਵੰਤ ਮਾਨ ਨੂੰ ਧਮਕੀ

ਗੁਰਪਤਵੰਤ ਪੰਨੂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ CM ਭਗਵੰਤ ਮਾਨ ਨੂੰ ਧਮਕੀ
Share this post via:

ਸਿੱਖ ਫਾਰ ਜਸਟਿਸ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਅੱਜ ਸ਼ਨੀਵਾਰ ਸਵੇਰੇ ਜੀ-20 ਦੇਸ਼ਾਂ ਦੇ ਨੁਮਾਇੰਦਿਆਂ ਦਾ ਖਾਲਿਸਤਾਨ ‘ਚ ਸਵਾਗਤ ਵਾਲੇ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ‘ਤੇ ਸਲੋਗਨ ਲਗਾਏ ਹਨ।ਪੰਨੂ ਨੇ ਗ੍ਰਹਿ ਮੰਤਰੀ ਸ਼ਾਹ ਅਤੇ CM ਮਾਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਪੰਨੂੰ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਕੇਂਦਰ ਅਤੇ ਪੰਜਾਬ ਸਰਕਾਰ ਨੇ ਪੰਜਾਬ ਦੇ ਸੈਂਕੜੇ ਘਰਾਂ ਵਿੱਚ ਪੁਲੀਸ ਭੇਜੀ ਸੀ। ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਹੈ, ਉਨਾ ਕਿਹਾ ਕਿ ਪੰਜਾਬ ਦੇ ਹਰ ਘਰ ਵਿੱਚ ਬਣ ਰਿਹਾ ਬਾਰੂਦ ਉਦੋਂ ਹੀ ਫਟੇਗਾ ਜਦੋਂ ਉਹ ਚਾਹੁਣਗੇ। ਇਸ ਧਮਾਕੇ ਵਿੱਚ ਗ੍ਰਹਿ ਮੰਤਰੀ ਸ਼ਾਹ ਅਤੇ ਸੀਐਮ ਮਾਨ ਦੀ ਸਿਆਸੀ ਮੌਤ ਹੋਵੇਗੀ।ਪੰਨੂ ਨੇ ਕਿਹਾ ਕਿ ਸ਼ੰਭੂ ਸਰਹੱਦ ‘ਤੇ ਲਿਖਿਆ ਨਾਅਰਾ ਭਾਰਤ ਲਈ ਸੰਦੇਸ਼ ਹੈ। ਹੁਣ ਪੰਜਾਬ ਅਤੇ ਹਰਿਆਣਾ ਭਾਰਤ ਦਾ ਹਿੱਸਾ ਨਹੀਂ ਹਨ ਅਤੇ ਇਹ ਖਾਲਿਸਤਾਨ ਹੈ। ਪੰਨੂ ਨੇ ਸੂਬੇ ਦੇ ਨੌਜਵਾਨਾਂ ਨੂੰ ਜੀ-20 ਵਿੱਚ ਆਉਣ ਵਾਲੇ ਡੈਲੀਗੇਟਾਂ ਤੱਕ ਖਾਲਿਸਤਾਨ ਦਾ ਸੁਨੇਹਾ ਪਹੁੰਚਾਉਣ ਲਈ ਵੀ ਕਿਹਾ ਹੈ।