GTA News Media

Top Info Bar
22.1°C Toronto Loading date...
World

ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਨਾਲ ਕੈਲੀਫੋਰਨੀਆ ‘ਚ ਮੱਚੀ ਹਲਚਲ

ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਨਾਲ ਕੈਲੀਫੋਰਨੀਆ ‘ਚ ਮੱਚੀ ਹਲਚਲ
Share this post via:

ਸਿੱਧੂ ਮੂਸੇਵਾਲਾ ਕਤਲ ਕਾਂਡ  ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਉਸ ਨੂੰ ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਖੁਫੀਆ ਏਜੰਸੀਆਂ ਨੂੰ ਅੰਤਰਰਾਸ਼ਟਰੀ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਅੰਤਰਰਾਸ਼ਟਰੀ ਗੈਂਗਸਟਰ ਗੋਲਡੀ ਬਰਾੜ ਨੂੰ 20 ਨਵੰਬਰ ਜਾਂ ਇਸ ਤੋਂ ਪਹਿਲਾਂ ਕੈਲੀਫੋਰਨੀਆ ‘ਚ ਹਿਰਾਸਤ ‘ਚ ਲਿਆ ਗਿਆ ਹੈ। ਹਾਲਾਂਕਿ ਕੈਲੀਫੋਰਨੀਆ ਦੇ ਪੱਖ ਤੋਂ ਇਸ ਮਾਮਲੇ ‘ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਦੂਜੇ ਪਾਸੇ ਇੰਟੈਲੀਜੈਂਸ ਵਿਭਾਗ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ), ਇੰਟੈਲੀਜੈਂਸ ਬਿਊਰੋ (ਆਈ.ਬੀ.), ਦਿੱਲੀ ਪੁਲਿਸ ਸਪੈਸ਼ਲ ਸੈੱਲ ਅਤੇ ਪੰਜਾਬ ਇੰਟੈਲੀਜੈਂਸ ਨੂੰ ਯਕੀਨੀ ਤੌਰ ‘ਤੇ ਅਜਿਹੇ ਇਨਪੁੱਟ ਮਿਲੇ ਹਨ ਕਿ ਗੋਲਡੀ ਬਰਾੜ ਨੂੰ ਲੈ ਕੇ ਕੈਲੀਫੋਰਨੀਆ ‘ਚ ਵੱਡੀ ਹਲਚਲ ਮਚ ਗਈ ਹੈ। ਗੋਲਡੀ ਬਰਾੜ ਨੇ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ, ਫਰਿਜ਼ੋ (FRIZOW) ਅਤੇ ਸਾਲਟ ਲੇਕ ਨੂੰ ਆਪਣਾ ਸੁਰੱਖਿਅਤ ਘਰ ਬਣਾ ਲਿਆ ਸੀ। ਗੋਲਡੀ ਬਰਾੜ ਇਸ ਸਮੇਂ ਕੈਲੀਫੋਰਨੀਆ ਦੇ ਫਰੈਸਕੋ ਸਿਟੀ ਵਿੱਚ ਰਹਿ ਰਿਹਾ ਸੀ।