ਚੀਨ ‘ਚ ਤੇਜ਼ੀ ਨਾਲ ਫੈਲ ਰਹੀ ਇੱਕ ਹੋਰ ਰਹੱਸਮਈ ਬੀਮਾਰੀ
ਕੋਰੋਨਾ ਮਹਾਂਮਾਰੀ ਤੋਂ ਬਾਅਦ ਚੀਨ ਤੋਂ ਪੈਦਾ ਹੋਣ ਵਾਲੀ ਕੋਈ ਵੀ ਬਿਮਾਰੀ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਹਨ। ਫਿਲਹਾਲ ਚੀਨ ‘ਚ ਇਕ ਰਹੱਸਮਈ ਬੀਮਾਰੀ ਨੇ ਹਰ ਕਿਸੇ ਨੂੰ ਪਰੇਸ਼ਾਨੀ ‘ਚ ਪਾ ਦਿੱਤਾ ਹੈ। ਇਸ ਨਿਮੋਨੀਆ ਦੀ ਬਿਮਾਰੀ ਤੋਂ ਵੱਡੀ ਗਿਣਤੀ ਬੱਚੇ ਪ੍ਰਭਾਵਿਤ ਹੋ ਰਹੇ ਹਨ। ਭਾਰਤ ਸਰਕਾਰ ਵਲੋਂ ਵੀ ਇਸ ਬਿਮਾਰੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਭਾਰਤ ਚੀਨ ਵਿੱਚ H9N2 ਦੇ ਫੈਲਣ ਅਤੇ ਸਾਹ ਦੀ ਬਿਮਾਰੀ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ। ਏਵੀਅਨ ਇਨਫਲੂਐਂਜ਼ਾ ਕੇਸ ਦੇ ਨਾਲ-ਨਾਲ ਚੀਨ ਤੋਂ ਰਿਪੋਰਟ ਕੀਤੇ ਗਏ ਸਾਹ ਸਬੰਧੀ ਬੀਮਾਰੀਆਂ ਤੋਂ ਵੀ ਖਤਰਾ ਹੈ। ਮੌਜੂਦਾ ਜਾਣਕਾਰੀ ਦੇ ਆਧਾਰ ‘ਤੇ ਚੀਨ ‘ਚ ਪਿਛਲੇ ਕੁਝ ਹਫਤਿਆਂ ਤੋਂ ਸਾਹ ਸਬੰਧੀ ਬੀਮਾਰੀਆਂ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਗਿਆ ਹੈ। ਬੱਚਿਆਂ ਵਿੱਚ ਸਾਹ ਦੀ ਬਿਮਾਰੀ ਦੇ ਆਮ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਅਕਤੂਬਰ 2023 ਵਿੱਚ ਚੀਨ ‘ਚ H9N2 (ਏਵੀਅਨ ਇਨਫਲੂਐਂਜ਼ਾ ਵਾਇਰਸ) ਦਾ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿਸਦੀ ਰਿਪੋਰਟ WHO ਨੂੰ ਦਿੱਤੀ ਗਈ ਸੀ। ਬੱਚਿਆਂ ਵਿੱਚ ਸਾਹ ਦੀ ਬਿਮਾਰੀ ਦੇ ਫੈਲਣ ਦੀਆਂ ਮੀਡੀਆ ਰਿਪੋਰਟਾਂ ਵੀ ਹਨ। WHO ਨੇ ਵੀ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ।