GTA News Media

Top Info Bar
22.1°C Toronto Loading date...
Punjab World

ਚੀਨ ਨੇ ਬਣਾਇਆ ‘ਨਕਲੀ ਚੰਨ’,ਜਲਦ ਹੀ ਚੰਨ ਤੇ ਬਣਾਏਗਾ ਇਨਸਾਨੀ ਬਸਤੀ

ਚੀਨ ਨੇ ਬਣਾਇਆ ‘ਨਕਲੀ ਚੰਨ’,ਜਲਦ ਹੀ ਚੰਨ ਤੇ ਬਣਾਏਗਾ ਇਨਸਾਨੀ ਬਸਤੀ
Share this post via:

ਨਕਲੀ ਸੂਰਜ ਤੋ ਬਾਅਦ ਹੁਣ ਚੀਨ ਨੇ ਨਕਲੀ ਚੰਨ ਵੀ ਬਣਾ ਲਿਆ ਹੈ। ਨਕਲੀ ਚੰਨ ਬਣਾਉਣ ਲਈ ਗੁਰਤਾ ਬਲ ਨਾਲ ਸਬੰਧ ਇਕ ਪ੍ਰਯੋਗ ਕਰਨਾ ਸੀ, ਜਿਸ ‘ਚ ਨਕਲੀ ਚੰਨ ਤੋਂ ਗ੍ਰੈਵਿਟੀ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ। ਇਸ ‘ਚ ਚੁੰਬਕੀ ਸ਼ਕਤੀ ਦਾ ਟੈਸਟ ਕੀਤਾ ਗਿਆ ਤਾਂ ਕਿ ਭਵਿੱਖ ‘ਚ ਚੁੰਬਕੀ ਸ਼ਕਤੀ ਨਾਲ ਚੱਲਣ ਵਾਲੇ ਯਾਨ ਤੇ ਆਵਾਜਾਈ ਦੇ ਨਵੇਂ ਢੰਗ ਲੱਭੇ ਜਾਣ ਅਤੇ ਚੰਨ ਤੇ ਇਨਸਾਨੀ ਬਸਤੀ ਬਣਾ ਸਕੀਏ। ਵਿਿਗਆਨੀਆਂ ਨੇ ਹਾਲੇ ਇਕ ਛੋਟਾ ਜਿਹਾ ਪ੍ਰਯੋਗ ਕੀਤਾ ਹੈ।ਇਸ ਤੋ ਮਗਰੋਂ 2022 ਸਾਲ ਦੇ ਅਖੀਰ ਤੱਕ ਇਕ ਤਾਕਤਵਰ ਚੁੰਬਕੀ ਸ਼ਕਤੀ ਵਾਲਾ ਵੈਕਊਮ ਚੈਂਬਰ ਬਣਾਏਗਾ, ਜਿਸ ਦਾ ਵਿਆਸ 2 ਫੁੱਟ ਦਾ ਹੋ ਸਕਦਾ ਹੈ ਤਾਂ ਕਿ ਇਸ ਤੋਂ ਗੁਰਤਾ ਬਲ ਪੂਰੀ ਤਰ੍ਹਾਂ ਖ਼ਤਮ ਕਰਕੇ ਡੱਡੂ ਨੂੰ ਹਵਾ ‘ਚ ਉਡਾਇਆ ਜਾ ਸਕੇ। ਭਾਵੇਕਿ ਡੱਡੂ ਨੂੰ ਅਜਿਹੇ ਵੈਕਊਮ ਚੈਂਬਰ ‘ਚ ਪਹਿਲਾਂ ਵੀ ਲੈਵਿਟੇਟ ਕਰਾਇਆ ਜਾ ਚੁੱਕਾ ਹੈ।

ਚਾਈਨਾ ਯੂਨੀਵਰਸਿਟੀ ਆਫ ਮਾਈਨਿੰਗ ਐਂਡ ਤਕਨਾਲੋਜੀ ਦੇ ਜਿਓਟੈਕਨੀਕਲ ਇੰਜੀਨੀਅਰ ਲੀ ਰੂਈਲਿਨ ਨੇ ਦੱਸਿਆ ਕਿ ਜਿਵੇਂ ਚੰਨ ਦੀ ਸਤਹਿ ਹੁੰਦੀ ਹੈ, ਉਸੇ ਤਰ੍ਹਾ ਹੀ ਇਸ ਵੈਕਊਮ ਚੈਂਬਰ ਨੰ ਪੱਥਰਾਂ ਤੇ ਧੂੜ ਨਾਲ ਭਰ ਦਿੱਤਾ ਜਾਵੇਗਾ। ਚੰਨ ਦੀ ਇਸ ਤਰ੍ਹਾ ਦੀ ਸਤਹਿ ਪਹਿਲੀ ਵਾਰ ਧਰਤੀ ਤੇ ਬਣਾਈ ਜਾਵੇਗੀ। ਇਸ ਦਾ ਇੱਕ ਪ੍ਰਯੋਗ ਅਸੀਂ ਕਰ ਚੁੱਕੇ ਹਾਂ ਜੋ ਕਿ ਸਫਲ ਰਿਹਾ ਹੈ ਪਰ ਅਗਲੇ ਪ੍ਰਯੋਗ ‘ਚ ਘੱਟ ਗੁਰਤਾ ਬਲ ਸ਼ਕਤੀ ਲੰਬੇ ਸਮੇਂ ਤੱਕ ਬਣਾਈ ਰੱਖਣ ਦੇ ਲਈ ਇਸ ਪ੍ਰਯੋਗ ਨੂੰ ਵੱਧ ਦਿਨ ਚਲਾਉਣ ਦੀ ਯੋਜਨਾ ਹੈ। ਲੀ ਨੇ ਕਿਹਾ ਕਿ ਇਸ ਪ੍ਰਯੋਗ ਨੂੰ ਪੂਰੀ ਤਰ੍ਹਾਂ ਨਾਲ ਸਫਲ ਕਰਨ ਦੇ ਬਾਅਦ ਇਸ ਪ੍ਰਯੋਗ ਨੂੰ ਚੰਨ ਤੇ ਭੇਜਾਂਗੇ, ਜਿੱਥੇ ਕਿ ਧਰਤੀ ਦੀ ਗ੍ਰੈਵਿਟੀ ਦਾ ਸਿਰਫ 6ਵਾਂ ਹਿੱਸਾ ਹੀ ਗੁਰਤਾ ਬਲ ਹੈ। ਇਸ ਦੇ ਰਾਹੀ ਚੀਨ ਚੰਨ ਤੇ ਇਨਸਾਨੀ ਬਸਤੀ ਬਣਾਉਣ ਦੇ ਨਵੇਂ ਤਰੀਕੇ ਲੱਭੇਗਾ ਤਾਂ ਜੋ ਬਸਤੀ ਹਵਾ ‘ਚ ਨਾ ਉੱਡੇ। ਚੰਨ ਦੀ ਸਤਹਿ ਤੇ ਇਨਸਾਨ ਤੁਰਦਾ ਨਹੀਂ ਉੱਡਦਾ ਹੈ ਇਸ ਲਈ ਕੋਈ ਵੀ ਬੰਦੋਬਸਤ ਟਿਕਾਉਣ ਲਈ ਇਹ ਗ੍ਰੈਵਿਟੀ ਪ੍ਰਯੋਗ ਬਹੁਤ ਹੀ ਜ਼ਰੂਰੀ ਹੈ।

ਲੀ ਨੇ ਕਿਹਾ ਕਿ ਕਈ ਇੰਪੈਕਟ ਪ੍ਰਯੋਗ ਤਾਂ ਕੁਝ ਸਕਿੰਟਾਂ ਦੇ ਹੁੰਦੇ ਹਨ ਜਿਵੇਂ ਕਿ ਆਪਣੇ ਚੰਨ ਦੀ ਸਤਹਿ ਤੋਂ ਕੁਝ ਟਕਰਾ ਕੇ ਬਹੁਤ ਅਧਿਐਨ ਕੀਤੇ ਗਏ ਪਰ ਗ੍ਰੈਵਿਟੀ ਅਧਿਐਨ ਲਈ ਕਈ ਦਿਨਾਂ ਤੱਕ ਪ੍ਰਯੋਗ ਕਰਨਾ ਪਵੇਗਾ। ਇਸ ਕਰਕੇ ਇੰਤਜ਼ਾਰ ਕਰਨਾ ਹੋਵੇਗਾ। ਲਗਾਤਾਰ ਦਬਾਅ ਤੇ ਤਾਪਮਾਨ ਬਦਲਣ ਨਾਲ ਜਿਹੜੀ ਧਾਤ ਦਾ ਸੈਟਲਮੈਂਟ ਜਾਂ ਪ੍ਰਾਯੋਗਿਕ ਯੰਤਰ ਹੋਵੇਗਾ ਉਹ ਖਰਾਬ ਵੀ ਹੋ ਸਕਦਾ ਹੈ। ਇਸ ਕਰਕੇ ਸਾਨੂੰ ਅਜਿਹੇ ਪ੍ਰਯੋਗ ਨੂੰ ਲੰਬੇਂ ਸਮੇਂ ਤੱਕ ਚਲਾਉਣ ਲਈ ਧਰਤੀ ਤੇ ਕਈ ਪ੍ਰਯੋਗ ਕਰਨੇ ਹੋਣਗੇ, ਉਸ ਤੋ ਮਗਰੋਂ ਹੀ ਇਸ ਨੂੰ ਚੰਨ ਤੇ ਭੇਜਾਂਗੇ। ਖੋਜੀਆਂ ਅਨੁਸਾਰ ਇਸ ਵੈਕਊਮ ਚੈਂਬਰ ਦਾ ਆਈਡੀਆ ਉਹਨਾਂ ਨੂੰ ਯੂਨੀਵਰਸਿਟੀ ਦੇ ਭੌਤਿਕ ਵਿਿਗਆਨੀ ਐਂਡਰੇ ਗੀਮ ਦੇ ਪ੍ਰਾਜੈਕਟ ਤੋਂ ਆਇਆ।ਦੱਸ ਦਈਏ ਕਿ ਐਂਡਰੇ ਨੂੰ ਸਾਲ 2000 ‘ਚ ਨੋਬਲ ਪੁਰਸਕਾਰ ਮਿਿਲਆ ਸੀ। ਇਹ ਪੁਰਸਕਾਰ ਉਹਨਾਂ ਨੂੰ ਇਸ ਤਰ੍ਹਾ ਦਾ ਹੀ ਯੰਤਰ ਬਣਾਉਣ ਲਈ ਮਿਿਲਆ ਸੀ, ਜਿਸ ‘ਚ ਉਹਨਾਂ ਨੇ ਗ੍ਰੈਵਿਟੀ ਘੱਟ ਕਰ ਕੇ ਡੱਡੂ ਨੂੰ ਹਵਾ ‘ਚ ਉਡਾਇਆ ਸੀ। ਐਂਡਰੇ ਲੈਵਿਟੇਸ਼ਨ ਟ੍ਰਿਕ ਦੀ ਵਰਤੋਂ ਕਰ ਕੇ ਚੀਨ ਦੇ ਵਿਿਗਆਨੀਆਂ ਨੇ ਹੁਣ ਨਕਲੀ ਚੰਨ ਬਣਾਇਆ ਹੈ, ਜਿਸ ਨੂੰ ਡਾਇਮੈਗਨੈਟਿਕ ਲੈਵਿਟੇਸ਼ਨ ਕਹਿੰਦੇ ਹਨ।

ਵੈਕਊਮ ਚੈਂਬਰ ‘ਚ ਪ੍ਰਯੋਗ ਸਫਲ ਰਹਿਣ ਤੋ ਬਾਅਦ ਇਸ ਨੂੰ ਚੀਨ ਦੇ ਲੂਨਰ ਰੋਵਰ ਚਾਂਗਈ ਦੇ ਅਗਲੇ ਮੂਨ ਮਿਸ਼ਨ ਤੇ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਚੀਨ ਚਾਂਗਈ-4 ਤੇ ਚਾਂਗਈ-5 ਸਾਲ 2019 ਤੇ 2020 ‘ਚ ਭੇਜ ਚੁੱਕਾ ਹੈ। ਚਾਂਗਈ-5 ਚੰਨ ਦੀ ਸਤਹਿ ਤੋਂ ਸੈਂਪਲ ਲੈ ਕੇ ਧਰਤੀ ਤੇ ਪਰਤਿਆ ਸੀ। ਚੀਨ ਨੇ ਇਹ ਘੋਸ਼ਣਾ ਕੀਤੀ ਹੋਈ ਹੈ ਕਿ ਚੀਨ ਸਾਲ 2029 ਤੱਕ ਚੰਨ ਦੇ ਦੱਖਣੀ ਧਰੁਵ ਤੇ ਇਕ ਇਨਸਾਨੀ ਰਿਸਰਚ ਸੈਂਟਰ ਵੀ ਬਣਾਏਗਾ।