GTA News Media

Top Info Bar
22.1°C Toronto Loading date...
World

ਚੀਨ ਨੇ 31 ਸਾਲਾ ਬਾਅਦ ਪਹਿਲੀ ਵਾਰ ਨਿਕਾਰਾਗੁਆ ਵਿੱਚ ਖੋਲ੍ਹਿਆ ਦੂਤਾਵਾਸ

ਚੀਨ ਨੇ 31 ਸਾਲਾ ਬਾਅਦ ਪਹਿਲੀ ਵਾਰ ਨਿਕਾਰਾਗੁਆ ਵਿੱਚ ਖੋਲ੍ਹਿਆ ਦੂਤਾਵਾਸ
Share this post via:

ਚੀਨ ਨੇ ਸਾਲ 1990 ਤੋਂ ਬਾਅਦ ਤੋਂ ਪਹਿਲੀ ਵਾਰ ਨਿਕਾਰਾਗੁਆ ਵਿੱਚ ਦੂਤਾਵਾਸ ਖੋਲ੍ਹਿਆ ਹੈ। ਚੀਨ ਨੇ ਇਹ ਫੈਸਲਾ ਨਿਕਾਰਗੁਆ ਦੇ ਰਾਸ਼ਟਰਪਤੀ ਡੇਨੀਅਲ ਓਰਟੇਗਾ ਦੀ ਸਰਕਾਰ ਦੇ ਤਾਇਵਾਨ ਨਾਲ ਸੰਬੰਧ ਖਤਮ ਕਰਨ ਤੋਂ ਬਾਅਦ ਲਿਆ ਹੈ। ਵਿਦੇਸ਼ ਮੰਤਰੀ ਮੋਨਕਾਡਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਇਕ ਪ੍ਰਕਾਰ ਦੀ ‘ਵਿਚਾਰਧਾਰਾ ਸਾਂਝ’ ਹੈ।ਡੇਨੀਅਲ ਮੋਨਕਾਡਾ ਨੇ ਕੋਰੋਨਾ ਵਾਇਰਸ ਇੰਫੈਕਸ਼ਨ ਰੋਧੀ ਟੀਕੇ ਸਿਨੋਫਾਰਮ ਦੀਆਂ ਦੱਸ ਲੱਖ ਖੁਰਾਕਾਂ ਦੇਣ ਲਈ ਚੀਨ ਦਾ ਧੰਨਵਾਦ ਵੀ ਕੀਤਾ ਸੀ। ਅਸਲ ‘ਚ ਓਰਟੇਗਾ ਦੀ ਸਰਕਾਰ ਨੇ ਚੀਨ ਦੇ ਨਾਲ 1985 ਵਿੱਚ ਸਬੰਧ ਸਥਾਪਤ ਕੀਤੇ ਸਨ ਪਰ 1990 ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹਾਰ ਜਾਣ ਤੋਂ ਬਾਅਦ ਦੇਸ਼ ਦੇ ਨਵੇਂ ਰਾਸ਼ਟਰਪਤੀ ਵਿਲੇਟਾ ਕਾਮਾਰੋ ਦੀ ਸਰਕਾਰ ਨੇ ਤਾਇਵਾਨ ਨੂੰ ਮਾਨਤਾ ਦੇ ਦਿੱਤੀ।

ਨਿਕਾਰਗੁਆ ਦੀ ਸਰਕਾਰ ਨੇ ਤਾਇਵਾਨ ਦੇ ਨਾਲ 9 ਦਸੰਬਰ ਨੂੰ ਸੰਬੰਧ ਖਤਮ ਕਰ ਲਏ ਸੀ ਤੇ ਪਿਛਲੇ ਹਫਤੇ ਉਸ ਨੇ ਤਾਇਵਾਨ ਦੇ ਦੂਤਾਵਾਸ ਦਫਤਰ ਵੀ ਬੰਦ ਕਰ ਦਿੱਤੇ ਅਤੇ ਕਿਹਾ ਕਿ ਉਹ ਚੀਨ ਦੇ ਹਨ। ਪਰ ਚੀਨ ਦਾ ਨਵਾਂ ਦੂਤਾਵਾਸ ਕਿਸੇ ਹੋਰ ਸਥਾਨ ਤੇ ਹੈ ਪਰ ਹੁਣ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਉਹ ਤਾਇਵਾਨ ਦੀ ਇਮਾਰਤ ਦਾ ਕੀ ਕਰੇਗਾ।

ਦੱਸਣਯੋਗ ਹੈ ਕਿ ਤਾਇਵਾਨ ਦੇ ਡਿਪਲੋਮੈਂਟਸ ਨੇ ਇਕ ਹਫਤਾ ਪਹਿਲਾਂ ਹੀ ਰਵਾਨਗੀ ਕਰਨ ਤੋਂ ਪਹਿਲਾਂ ਇਹ ਸੰਪਤੀ ਮਨਾਗੁਆ ਦੇ ਰੋਮਨ ਕੈਥੋਲਿਕ ਆਰਚਡੀਓਸੀਜ਼ ਨੂੰ ਦਾਨ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਓਰਟੇਗਾ ਦੀ ਸਰਕਾਰ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਦਾਨ ਅਵੈਧ ਹੋਵੇਗਾ। ਤਾਇਵਾਨ ਦੇ ਵਿਦੇਸ਼ ਮੰਤਰਾਲੇ ਨੇ ਓਰਟੇਗਾ ਸ਼ਾਸਨ ਦੀ ਗੰਭੀਰ ਅਵੈਧ ਕਾਰਵਾਈਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਨਿਕਾਰਗੁਆ ਸਰਕਾਰ ਨੇ ਤਾਇਵਾਨ ਦੇ ਡਿਪਲੋਮੈਂਟਸ ਨੂੰ ਦੇਸ਼ ਤੋਂ ਬਾਹਰ ਜਾਣ ਲਈ 2 ਹਫਤੇ ਦਾ ਸਮਾਂ ਦੇ ਕੇ ਮਾਨਕ ਪ੍ਰਕਿਿਰਆਵਾਂ ਦਾ ਉਲੰਘਣ ਕੀਤਾ ਹੈ।