GTA News Media

Top Info Bar
22.1°C Toronto Loading date...
World

ਜਾਣੋ ਪਾਕਿਸਤਾਨ ਵਿੱਚ ਚੋਣ ਲੜਨ ਵਾਲੀ ਪਹਿਲੀ ਹਿੰਦੂ ਔਰਤ ਬਾਰੇ

ਜਾਣੋ ਪਾਕਿਸਤਾਨ ਵਿੱਚ ਚੋਣ ਲੜਨ ਵਾਲੀ ਪਹਿਲੀ ਹਿੰਦੂ ਔਰਤ ਬਾਰੇ
Share this post via:

ਪਾਕਿਸਤਾਨ ਵਿੱਚ ਪਹਿਲੀ ਵਾਰ ਇੱਕ ਹਿੰਦੂ ਔਰਤ ਆਮ ਚੋਣਾਂ ਵਿੱਚ ਹਿੱਸਾ ਲੈ ਰਹੀ ਹੈ। ਹਿੰਦੂ ਔਰਤ ਸਵੀਰਾ ਪ੍ਰਕਾਸ਼ ਨੇ ਖੈਬਰ ਪਖਤੂਨਖਵਾ ਦੇ ਬੁਨੇਰ ਜ਼ਿਲੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਪਾਕਿਸਤਾਨੀ ਮੀਡੀਆ ਵਿੱਚ ਦੱਸਿਆ ਗਿਆ ਹੈ ਕਿ ਸਵੀਰਾ ਪ੍ਰਕਾਸ਼ 8 ਫਰਵਰੀ 2024 ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਚੋਣ ਲੜ ਰਹੀ ਹੈ। ਪਾਕਿਸਤਾਨ ਦੀ ਇਹ 16ਵੀਂ ਨੈਸ਼ਨਲ ਅਸੈਂਬਲੀ ਚੋਣ ਹੈ। ਸਵੀਰਾ ਪ੍ਰਕਾਸ਼ ਨੇ PK-25 ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ।

ਹਿੰਦੂ ਭਾਈਚਾਰੇ ਦੀ ਔਰਤ ਸਵੀਰਾ ਪ੍ਰਕਾਸ਼ ਪਾਕਿਸਤਾਨ ਪੀਪਲਜ਼ ਪਾਰਟੀ ਦੇ ਬੈਨਰ ਹੇਠ ਚੋਣ ਲੜੇਗੀ। ਉਨ੍ਹਾਂ ਦੇ ਪਿਤਾ ਓਮ ਪ੍ਰਕਾਸ਼ ਵੀ 35 ਸਾਲਾਂ ਤੋਂ ਪੀਪੀਪੀ ਲਈ ਕੰਮ ਕਰ ਰਹੇ ਹਨ। ਉਹ ਇੱਕ ਸੇਵਾਮੁਕਤ ਡਾਕਟਰ ਹਨ ਅਤੇ ਹੁਣ ਉਨ੍ਹਾਂ ਦੀ ਧੀ ਚੋਣਾਂ ਵਿੱਚ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੌਮੀ ਵਤਨ ਪਾਰਟੀ ਨਾਲ ਜੁੜੇ ਸਥਾਨਕ ਆਗੂ ਸਲੀਮ ਖਾਨ ਨੇ ਕਿਹਾ ਕਿ ਸਵੀਰਾ ਪਹਿਲੀ ਹਿੰਦੂ ਔਰਤ ਹੈ ਜੋ ਬੁਨੇਰ ਜ਼ਿਲ੍ਹੇ ਤੋਂ ਚੋਣ ਲੜਨ ਜਾ ਰਹੀ ਹੈ। ਸਵੀਰਾ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਸਵੀਰਾ ਇੰਟਰਨੈਸ਼ਨਲ ਮੈਡੀਕਲ ਕਾਲਜ, ਐਬਟਾਬਾਦ ਤੋਂ ਗ੍ਰੈਜੂਏਟ ਹੈ ਅਤੇ ਉਸਨੇ ਪਿਛਲੇ ਸਾਲ ਹੀ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਉਹ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮਹਿਲਾ ਵਿੰਗ ਦੀ ਜਨਰਲ ਸਕੱਤਰ ਹੈ।

ਚੋਣ ਲੜਨ ਦੇ ਸਵਾਲ ‘ਤੇ ਸਵੀਰਾ ਪ੍ਰਕਾਸ਼ ਨੇ ਕਿਹਾ ਕਿ ਉਹ ਔਰਤਾਂ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੀ ਹੈ। ਉਹ ਔਰਤਾਂ ਦੇ ਅਧਿਕਾਰਾਂ ਲਈ ਸਿਆਸੀ ਤੌਰ ‘ਤੇ ਕੰਮ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਔਰਤਾਂ ਦਾ ਵਿਕਾਸ ਨਾ ਕਰਨਾ ਇਤਿਹਾਸਕ ਗਲਤੀ ਹੈ, ਜਿਸ ਨੂੰ ਉਹ ਸੁਧਾਰਣਾ ਚਾਹੁੰਦੀ ਹੈ। ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਉਹ ਪਾਕਿਸਤਾਨ ਦੇ ਹਸਪਤਾਲਾਂ ਨੂੰ ਸੁਧਾਰਨਾ ਚਾਹੁੰਦੀ ਹੈ।