GTA News Media

Top Info Bar
22.1°C Toronto Loading date...
World

ਜਾਪਾਨ ਦੇ ਪ੍ਰਧਾਨ ਮੰਤਰੀ Fumio Kishida ‘ਤੇ ਹੋਇਆ ਹਮਲਾ

ਜਾਪਾਨ ਦੇ ਪ੍ਰਧਾਨ ਮੰਤਰੀ Fumio Kishida ‘ਤੇ ਹੋਇਆ ਹਮਲਾ
Share this post via:

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਇੱਕ ਧਮਾਕੇ ਵਿੱਚ ਵਾਲ-ਵਾਲ ਬਚ ਗਏ ਹਨ। ਫੰ ਫੁਮਿਓ ਜਦੋਂ ਭਾਸ਼ਣ ਦੇ ਰਹੇ ਸਨ, ਉਸੇ ਸਮੇਂ ਸਮੋਕ ਬੰਬ ਨਾਲ ਹਮਲਾ ਕੀਤਾ ਗਿਆ। ਪ੍ਰਧਾਨ ਮੰਤਰੀ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਸੁਰੱਖਿਅਤ ਕੱਢ ਲਿਆ ਹੈ। ਪੁਲਿਸ ਨੇ ਮੌਕੇ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਵੀਡੀਓ ਫੁਟੇਜ ਵਿੱਚ ਲੋਕਾਂ ਨੂੰ ਦੌੜਦੇ ਦੇਖਿਆ ਜਾ ਸਕਦਾ ਹੈ। ਫੁਟੇਜ ‘ਚ ਕਈ ਲੋਕਾਂ ਨੂੰ ਇਕ ਸ਼ੱਕੀ ਵਿਅਕਤੀ ਨੂੰ ਜ਼ਮੀਨ ‘ਤੇ ਫੜੇ ਦੇਖਿਆ ਜਾ ਸਕਦਾ ਹੈ।

ਵਾਕਾਯਾਮਾ ਸ਼ਹਿਰ ਵਿਚ ਪ੍ਰਧਾਨ ਮੰਤਰੀ ਫੋਮਿਓ ਕਿਸ਼ਿਦਾ ਦੇ ਭਾਸ਼ਣ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਧਮਾਕਾ ਹੋਇਆ ਸੀ। ਸਮੋਕ ਬੰਬ ਸੁੱਟੇ ਜਾਣ ਦੇ ਬਾਅਦ ਉਥੇ ਆਸ-ਪਾਸ ਧੂੰਆਂ-ਧੂੰਆਂ ਹੋ ਗਿਆ ਸੀ। ਘਟਨਾ ਦੇ ਵੀਡੀਓ ਵਿਚ ਸਪੱਸ਼ਟ ਦੇਖਿਆ ਜਾ ਸਕਦਾ ਹੈ ਕਿ ਘਟਨਾ ਵਾਲੀ ਥਾਂ ‘ਤੇ ਇਕੱਠੇ ਹੋਏ ਲੋਕ ਸੁਰੱਖਿਅਤ ਬਚਣ ਲਈ ਦੌੜਦੇ ਹੋਏ ਦਿਖਾਈ ਦੇ ਰਹੇ ਹਨ। ਵਾਕਾਯਾਮਾ ਨਾਰਾ ਸ਼ਹਿਰ ਦੇ ਨੇੜੇ ਹੈ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਪਿਛਲੇ ਜੁਲਾਈ ਵਿੱਚ ਇੱਕ ਚੋਣ ਮੁਹਿੰਮ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ।