GTA News Media

Top Info Bar
22.1°C Toronto Loading date...
Canada World

ਟਰੂਡੋ, ਜੋਅ ਬਾਈਡਨ ਦੇ ਕੈਨੇਡਾ ਦੌਰੇ ਦੌਰਾਨ ਸੇਫ ਥਰਡ ਕੰਟਰੀ ਐਗਰੀਮੈਂਟ ‘ਤੇ ਗੱਲਬਾਤ ਕਰਨ ਲਈ ਪਾਉਣਗੇ ਦਬਾਅ

ਟਰੂਡੋ, ਜੋਅ ਬਾਈਡਨ ਦੇ ਕੈਨੇਡਾ ਦੌਰੇ ਦੌਰਾਨ ਸੇਫ ਥਰਡ ਕੰਟਰੀ ਐਗਰੀਮੈਂਟ ‘ਤੇ ਗੱਲਬਾਤ ਕਰਨ ਲਈ ਪਾਉਣਗੇ ਦਬਾਅ
Share this post via:

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਕੈਨੇਡਾ ਦੌਰੇ ਦੌਰਾਨ ਉਹਨਾਂ ‘ਤੇ ਸੇਫ ਥਰਡ ਕੰਟਰੀ ਐਗਰੀਮੈਂਟ ‘ਤੇ ਮੁੜ ਗੱਲਬਾਤ ਕਰਨ ਲਈ ਦਬਾਅ ਪਾਉਣਗੇ।ਇਸ ਸਮਝੌਤੇ ਅਧੀਨ, ਕੈਨੇਡਾ ਅਤੇ ਯੂ ਐਸ ਨੇ ਇੱਕ ਦੂਸਰੇ ਨੂੰ ਪਨਾਹਗੀਰਾਂ ਲਈ ਸੁਰੱਖਿਅਤ ਐਲਾਨਿਆ ਹੋਇਆ ਹੈ ਅਤੇ ਪਨਾਹ ਮੰਗਣ ਵਾਲੇ ਸ਼ਖ਼ਸ ਨੂੰ ਪਹਿਲਾਂ ਪਹੁੰਚੇ ਦੇਸ਼ ਵਿਚ ਪਨਾਹ ਦਾ ਕਲੇਮ ਲਗਾਉਣਾ ਜ਼ਰੂਰੀ ਹੁੰਦਾ ਹੈ।

ਕੈਨੇਡਾ ਦੇ ਸੇਫ਼ ਥਰਡ ਕੰਟਰੀ ਅਗਰੀਮੈਂਟ ਵਿਚ ਤਬਦੀਲੀ ਕਰਨ ਦਾ ਤਰਕ ਇਹ ਹੈ ਕਿ ਜੇ ਕੈਨੇਡਾ ਇੰਝ ਕਰਦਾ ਹੈ, ਤਾਂ ਪਨਾਹਗੀਰਾਂ ਨੂੰ ਰੌਕਸਮ ਰੋਡ ਵਰਗੀਆਂ ਗ਼ੈਰ-ਕਾਨੂੰਨੀ ਬਾਰਡਰ ਕਰਾਸਿੰਗਜ਼ ਰਾਹੀਂ ਕੈਨੇਡਾ ਨਹੀਂ ਆਉਣਾ ਪਵੇਗਾ। ਤਾਜ਼ਾ ਸਿਆਸੀ ਦਬਾਅ ਦੇ ਮੱਦੇਨਜ਼ਰ ਟਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਮਰੀਕਾ ਨਾਲ ਸੇਫ਼ ਥਰਡ ਕੰਟਰੀ ਅਗਰੀਮੈਂਟ ‘ਤੇ ਮੁੜ ਗੱਲਬਾਤ ਕਰਨ ‘ਤੇ ਕੰਮ ਕਰ ਰਹੀ ਹੈ ਅਤੇ ਉਹਨਾਂ ਵਾਅਦਾ ਕੀਤਾ ਕਿ ਬਾਈਡਨ ਦੀ ਫ਼ੇਰੀ ਦੌਰਾਨ ਉਹ ਖ਼ੁਦ ਇਹ ਮੁੱਦਾ ਚੁੱਕਣਗੇ।

ਫ਼ੈਡਰਲ ਸਰਕਾਰ ਦੇ ਅੰਕੜਿਆਂ ਅਨੁਸਾਰ, 2022 ਵਿਚ 39,000 ਤੋਂ ਵੱਧ ਲੋਕਾਂ ਨੇ ਅਣਅਧਿਕਾਰਤ ਸਰਹੱਦੀ ਲਾਂਘਾ ਪਾਰ ਕਰ ਕੇ ਕਿਊਬੈਕ ਵਿਚ ਰਿਫ਼ਿਊਜੀ ਕਲੇਮ ਫ਼ਾਈਲ ਕੀਤਾ, ਜਿਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਰੌਕਸਮ ਰੋਡ ਰਾਹੀਂ ਪਹੁੰਚੇ ਸਨ। 2022 ਵਿਚ ਕੈਨੇਡਾ ਵਿਚ ਪਨਾਹ ਦੇ ਕੁਲ ਕਲੇਮਾਂ ਵਿਚੋਂ 64% ਕਿਊਬਕ ਵਿਚ ਫ਼ਾਈਲ ਕੀਤੇ ਗਏ ਸਨ। ਕਿਸੇ ਪਰਵਾਸੀ ਲਈ ਅਧਿਕਾਰਤ ਲਾਂਘੇ ਤੋਂ ਇਲਾਵਾ ਹੋਰ ਕਿਤੋਂ ਵੀ ਸਰਹੱਦ ਪਾਰ ਕਰਨਾ ਗ਼ੈਰ-ਕਾਨੂੰਨੀ ਹੈ। ਪਰ ਇੱਕ ਵਾਰ ਜਦੋਂ ਕੋਈ ਵਿਅਕਤੀ ਕੈਨੇਡਾ ਵਿੱਚ ਦਾਖ਼ਲ ਹੋ ਜਾਂਦਾ ਹੈ, ਤਾਂ ਉਸ ਨੂੰ ਕਾਨੂੰਨੀ ਤੌਰ ‘ਤੇ ਪਨਾਹ ਲਈ ਅਰਜ਼ੀ ਦੇਣ ਦੀ ਇਜਾਜ਼ਤ ਹੁੰਦੀ ਹੈ।