GTA News Media

Top Info Bar
22.1°C Toronto Loading date...
Featured World

ਟਵਿੱਟਰ ਸਟਾਫ ਨੂੰ ਹਫ਼ਤੇ ਵਿੱਚ 80 ਘੰਟੇ ਕਰਨਾ ਹੋਵੇਗਾ ਕੰਮ, ਨਹੀਂ ਮਿਲੇਗਾ ਮੁਫਤ ਭੋਜਨ, ਨਹੀ ਹੋਵੇਗਾ WFH: ਐਲੋਨ ਮਸਕ

ਟਵਿੱਟਰ ਸਟਾਫ ਨੂੰ ਹਫ਼ਤੇ ਵਿੱਚ 80 ਘੰਟੇ ਕਰਨਾ ਹੋਵੇਗਾ ਕੰਮ, ਨਹੀਂ ਮਿਲੇਗਾ ਮੁਫਤ ਭੋਜਨ, ਨਹੀ ਹੋਵੇਗਾ WFH: ਐਲੋਨ ਮਸਕ
Share this post via:

ਐਲੋਨ ਮਸਕ ਨੂੰ ਟਵਿਟਰ ਦਾ ਬੌਸ ਬਣੇ ਦੋ ਹਫ਼ਤੇ ਹੋ ਗਏ ਹਨ ਅਤੇ ਇਸ ਦੌਰਾਨ ਟਵਿੱਟਰ ਵਿੱਚ ਵੱਡੇ ਬਦਲਾਅ ਹੋਏ ਹਨ। ਟਵਿਟਰ ਨੇ ਪਹਿਲਾਂ ਆਪਣੇ ਸਟਾਫ ਨੂੰ ਵੱਡੇ ਪੱਧਰ ‘ਤੇ ਕੱਢਿਆ ਅਤੇ ਹੁਣ ਟਵਿਟਰ ‘ਤੇ ਅਸਤੀਫ਼ਿਆਂ ਦੀ ਕਤਾਰ ਲੱਗ ਗਈ ਹੈ। ਇਸ ਦੌਰਾਨ, ਐਲੋਨ ਮਸਕ ਨੇ ਟਵਿੱਟਰ ਦੇ ਸਟਾਫ ਨੂੰ ਕਈ ਚੇਤਾਵਨੀਆਂ ਜਾਰੀ ਕੀਤੀਆਂ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਟਵਿਟਰ ਕਰਮਚਾਰੀਆਂ ਨੂੰ ਹਰ ਹਫਤੇ 80 ਘੰਟੇ ਕੰਮ ਕਰਨਾ ਹੋਵੇਗਾ। ਇਸ ਦੇ ਨਾਲ ਹੀ ਦਫ਼ਤਰ ਵਿੱਚ ਮਿਲਣ ਵਾਲੀਆਂ ਸਹੂਲਤਾਂ ਵਿੱਚ ਵੀ ਕਟੌਤੀ ਕੀਤੀ ਗਈ ਹੈ।

ਹੁਣ ਟਵਿੱਟਰ ਸਟਾਫ ਨੂੰ ਦਫਤਰ ‘ਚ ਮੁਫਤ ਖਾਣਾ ਨਹੀਂ ਮਿਲੇਗਾ। ਐਲੋਨ ਮਸਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਦਿੱਤੀ ਗਈ ਸਹੂਲਤ ਜਿਸ ਵਿਚ ਕਰਮਚਾਰੀ ਆਪਣੇ ਘਰ ਤੋਂ ਕੰਮ ਕਰ ਸਕਦੇ ਸਨ, ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਸ ਮਾਮਲੇ ਤੋਂ ਜਾਣੂ ਇਕ ਵਿਅਕਤੀ ਦੇ ਅਨੁਸਾਰ, ਐਲੋਨ ਮਸਕ ਨੇ ਕਿਹਾ, “ਜੇਕਰ ਤੁਸੀਂ ਨਹੀਂ ਆਉਣਾ ਚਾਹੁੰਦੇ ਤਾਂ ਤੁਹਾਡਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ।”

ਐਲੋਨ ਮਸਕ ਦੇ ਭਵਿੱਖ ਅਤੇ ਵਿੱਤੀ ਸਥਿਤੀ ਬਾਰੇ ਗੱਲ ਕਰਦੇ ਹੋਏ, ਉਸਨੇ ਕਿਹਾ ਹੈ ਕਿ ਕੰਪਨੀ ਨੂੰ $8 ਸਬਸਕ੍ਰਿਪਸ਼ਨ ਉਤਪਾਦ ਬਣਾਉਣ ਦੀ ਜ਼ਰੂਰਤ ਹੈ। ਐਲੋਨ ਮਸਕ ਨੇ ਕੰਪਨੀ ਦੀ ਕਮਜ਼ੋਰ ਵਿੱਤੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਕਰਮਚਾਰੀਆਂ ਨੂੰ ਟਵਿੱਟਰ ਦੀਵਾਲੀਆ ਹੋਣ ਦਾ ਡਰ ਵੀ ਦਿਖਾਇਆ ਹੈ।

ਐਲੋਨ ਮਸਕ ਦੀ ਮਲਕੀਅਤ ਵਾਲੇ ਟਵਿੱਟਰ ਨੇ ਵੀਰਵਾਰ ਨੂੰ ਉਦੋਂ ਹਫੜਾ-ਦਫੜੀ ਵਧਾ ਦਿੱਤੀ ਜਦੋਂ ਮੁੱਖ ਸੁਰੱਖਿਆ ਅਧਿਕਾਰੀਆਂ ਨੇ ਆਪਣੇ ਅਸਤੀਫ਼ਿਆਂ ਦਾ ਐਲਾਨ ਕੀਤਾ। ਇਸ ਕਾਰਨ ਟਵਿੱਟਰ ਨੂੰ ਅਮਰੀਕੀ ਰੈਗੂਲੇਟਰ ਤੋਂ ਗੰਭੀਰ ਚਿਤਾਵਨੀ ਮਿਲੀ ਹੈ। ਇਹ ਅਸਤੀਫੇ ਟਵਿੱਟਰ ‘ਤੇ ਵਿਵਾਦਪੂਰਨ ਨਵੇਂ ਫੀਚਰ ਲਾਂਚ ਕੀਤੇ ਜਾਣ ਤੋਂ ਇਕ ਦਿਨ ਬਾਅਦ ਆਏ।