GTA News Media

Top Info Bar
22.1°C Toronto Loading date...
Canada Crime Punjab Toronto/GTA World

ਟੋਰਾਂਟੋ ਸੋਨਾ ਲੁੱਟ ਮਾਮਲਾ Update: ਕੈਨੇਡਾ ਤੋਂ ਅਮਰੀਕਾ ਹਵਾਲਗੀ ਦੀ ਕਾਰਵਾਈ ਸ਼ੁਰੂ

ਟੋਰਾਂਟੋ ਸੋਨਾ ਲੁੱਟ ਮਾਮਲਾ Update: ਕੈਨੇਡਾ ਤੋਂ ਅਮਰੀਕਾ ਹਵਾਲਗੀ ਦੀ ਕਾਰਵਾਈ ਸ਼ੁਰੂ
Share this post via:

ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਚੋਰੀ ਕੀਤੇ 400 ਕਿਲੋ ਸੋਨੇ ਦੇ ਮਾਮਲੇ ਵਿੱਚ ਅਮਰੀਕਾ ਵਿਚ ਵੀ ਕਾਰਵਾਈ ਸ਼ੁਰੂ ਹੋ ਗਈ ਹੈ। ਪੈਨਸਿਲਵੇਨੀਆ ਸਟੇਟ ਪੁਲਿਸ ਕੈਨੇਡਾ ਵਿੱਚ ਰਹਿ ਰਹੇ ਅਰਚਿਤ ਗਰੋਵਰ ਅਤੇ ਪ੍ਰਸਾਦ ਪਰਮਾ ਲੰਗਮ ਦੀ ਹਵਾਲਗੀ ਹੇਠ ਹੈ। ਦੂਜੇ ਪਾਸੇ, ਇੱਕ ਹੋਰ ਕੈਨੇਡੀਅਨ ਨਾਗਰਿਕ, ਜੋ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ, ਪਹਿਲਾਂ ਹੀ ਪੈਨਸਿਲਵੇਨੀਆ ਪੁਲਿਸ ਦੀ ਹਿਰਾਸਤ ਵਿੱਚ ਹੈ।

ਇਸ ਤੋਂ ਇਲਾਵਾ, ਪੀਲ ਰੀਜਨਲ ਪੁਲਿਸ ਕਿੰਗ ਮੈਕਲੇਨ ਦੀ ਹਵਾਲਗੀ ਦੀ ਮੰਗ ਕਰ ਰਹੀ ਹੈ, ਜਿਸ ਨੂੰ ਟਰੱਕ ਚਲਾਉਣ ਵਾਲਾ ਦੋਸ਼ੀ ਮੰਨਿਆ ਜਾ ਰਿਹਾ ਹੈ, ਜਿਸ ਨਾਲ ਇਹ ਸੰਭਾਵਤ ਹੈ ਕਿ ਇਹ ਟਰੱਕ ਸੋਨਾ ਲੁੱਟ ਸਮੇਂ ਵਰਤਿਆ ਗਿਆ ਸੀ। ਫਲੋਰੀਡਾ ਦੀ ਇੱਕ ਔਰਤ ਨੂੰ ਕਿੰਗ ਮੈਕਲੇਨ ਦੀ ਸਹਾਇਕ ਮੰਨਿਆ ਜਾ ਰਿਹਾ ਹੈ, ਪਰ ਕੈਨੇਡਾ ਵਿੱਚ ਉਸ ਦੇ ਖਿਲਾਫ ਕੋਈ ਦੋਸ਼ ਨਹੀਂ ਲਗਾਇਆ ਗਿਆ।

ਹਵਾਲਗੀ ਦੇ ਮਾਮਲੇ ਵਿੱਚ, ਅਮਰੀਕਾ ਦੇ ਨਿਆਂ ਵਿਭਾਗ ਨੇ ਦੋਸ਼ ਲਾਇਆ ਹੈ ਕਿ ਅਪ੍ਰੈਲ 2023 ਵਿੱਚ ਪ੍ਰਸਾਦ ਪਰਮ ਲੰਗਮ ਅਤੇ ਹੋਰਾਂ ਵੱਲੋਂ ਕੈਨੇਡਾ ਵਿੱਚ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਡਲਹੌਜ਼ੀ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਰੌਬਰਟ ਕਰੀ ਨੇ ਦੱਸਿਆ ਕਿ ਹਵਾਲਗੀ ਪ੍ਰਕਿਰਿਆ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ, ਜਿਸ ਦੌਰਾਨ ਸ਼ੱਕੀ ਨੇ ਅਪੀਲ ਕੀਤੀ ਤਾਂ ਇਸ ਦੀ ਮਿਆਦ ਹੋਰ ਵੀ ਵਧ ਸਕਦੀ ਹੈ।

ਪੈਨਸਿਲਵੇਨੀਆ ਪੁਲਿਸ ਨੇ ਕਿਹਾ ਕਿ ਜੇ ਕੈਨੇਡਾ ਸਰਕਾਰ ਦੋਸ਼ ਵਾਪਸ ਲੈ ਲੈਂਦੀ ਹੈ, ਤਾਂ ਹਵਾਲਗੀ ਦੀ ਕਾਰਵਾਈ ਸੌਖੀ ਹੋ ਸਕਦੀ ਹੈ। ਹਵਾਲਗੀ ਲਈ ਪਹਿਲਾਂ ਫੈਡਰਲ ਜਸਟਿਸ ਸਿਸਟਮ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ, ਫਿਰ ਮਾਮਲਾ ਅਦਾਲਤ ਵਿੱਚ ਜਾਂਦਾ ਹੈ, ਜਿੱਥੇ ਜੱਜ ਨੇ ਫੈਸਲਾ ਕਰਨਾ ਹੁੰਦਾ ਹੈ। ਆਖ਼ਰ ਵਿੱਚ, ਮਾਮਲਾ ਕੈਨੇਡਾ ਦੇ ਨਿਆਂ ਮੰਤਰੀ ਕੋਲ ਜਾਂਦਾ ਹੈ।

ਜੇ ਅਮਰੀਕਾ ਵਿੱਚ ਮੁਕੱਦਮਾ ਚੱਲਦਾ ਹੈ, ਤਾਂ ਕੈਨੇਡਾ ਤੋਂ ਹਵਾਲਗੀ ਦੀ ਮੰਗ ਸੌਖੀ ਹੋ ਸਕਦੀ ਹੈ। ਦੋਹਾਂ ਦੇਸਾਂ ਦੇ ਸਰਕਾਰੀ ਵਕੀਲਾਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਸੋਨਾ ਲੁੱਟ ਅਤੇ ਹਥਿਆਰ ਖਰੀਦਣ ਦੇ ਅਪਰਾਧ ਵੱਖ-ਵੱਖ ਸਮੇਂ ਤੇ ਹੋਏ ਸਨ।