GTA News Media

Top Info Bar
22.1°C Toronto Loading date...
World

ਤਾਲਿਬਾਨੀਆਂ ਨੇ ਪਾਕਿ ਫ਼ੌਜ ਨੂੰ ਸਾਮਾਨ ਛੱਡ ਕੇ ਭੱਜਣ ਲਈ ਕੀਤਾ ਮਜਬੂਰ

ਤਾਲਿਬਾਨੀਆਂ ਨੇ ਪਾਕਿ ਫ਼ੌਜ ਨੂੰ ਸਾਮਾਨ ਛੱਡ ਕੇ ਭੱਜਣ ਲਈ ਕੀਤਾ ਮਜਬੂਰ
Share this post via:

ਪ੍ਰਮਾਣੂ ਬੰਬ ਨਾਲ ਲੈਸ ਪਾਕਿਸਤਾਨੀ ਫ਼ੌਜ ਤਾਲਿਬਾਨੀ ਅੱਤਵਾਦੀਆਂ ਦੇ ਸਾਹਮਣੇ ਠੁੱਸ ਹੋ ਗਈ। ਡੁਰੰਡ ਲਾਈਨ ਤੇ ਪਾਕਿਸਤਾਨ ਕੰਡਿਆਲੀ ਤਾਰ ਲਾਉਣਾ ਚਾਹੁੰਦਾ ਹੈ ਪਰ ਤਾਲਿਬਾਨੀ ਅਜਿਹਾ ਕਰਨ ਨਹੀਂ ਦੇ ਰਹੇ ਹਨ।

ਤਾਜ਼ਾ ਜਾਣਕਾਰੀ ਅਨੁਸਾਰ, ਹੁਣ ਅਫਗਾਨਿਸਤਾਨ ਦੇ ਨਿਮਰੋਜ ਪ੍ਰਾਂਤ ਦੇ ਚਾਰ ਬੋਰਜਾਕ ਜ਼ਿਲੇ ਵਿੱਚ ਤਾਲਿਬਾਨੀਆਂ ਨੇ ਪਾਕਿਸਤਾਨੀ ਫੌਜ ਨੂੰ ਖਦੇੜ ਦਿੱਤਾ। ਜਿਸ ਤੋਂ ਬਾਅਦ ਪਾਕਿ ਫੌਜੀ ਭੱਜ ਗਏ ਤੇ ਤਾਰ ਲਾਉਣ ਦਾ ਬਹੁਤ ਸਾਰਾ ਸਾਮਾਨ ਵੀ ਉੱਥੇ ਹੀ ਛੱਡ ਦਿੱਤਾ। ਤਾਲਿਬਾਨ ਨੇ ਹੁਣ ਉੱਥੇ ਵੱਡੇ ਪੱਧਰ ਤੇ ਆਪਣੇ ਸੈਨਿਕਾਂ ਨੂੰ ਤਾਇਨਾਤ ਕਰ ਦਿੱਤਾ ਹੈ ਤੇ ਪੂਰੀ ਤਰ੍ਹਾਂ ਨਾਲ ਅਲਰਟ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਤਾਲਿਬਾਨ ਨਾਲ ਮਸਲਾ ਸੁਲਝ ਗਿਆ ਹੈ ਪਰ ਇਹ ਹਕੀਕਤ ਇਸ ਦੇ ਉਲਟ ਵਿਖਾਈ ਦੇ ਰਹੀ ਹੈ।ਪਰ ਡੁਰੰਡ ਲਾਈਨ ਨੂੰ ਲੈ ਕੇ ਤਾਲਿਬਾਨ ਤੇ ਪਾਕਿਸਤਾਨ ਵਿੱਚ ਵਿਵਾਦ ਵੱਧਦਾ ਹੀ ਜਾ ਰਿਹਾ ਹੈ।