GTA News Media

Top Info Bar
22.1°C Toronto Loading date...
Punjab World

ਨਿਊਯਾਰਕ ‘ਚ ਗੈਰ-ਨਾਗਰਿਕਾਂ ਤੇ ਡ੍ਰੀਮਰਜ ਨੂੰ ਮਿਿਲਆ ‘ਵੋਟ’ ਪਾਉਣ ਦਾ ਅਧਿਕਾਰ

ਨਿਊਯਾਰਕ ‘ਚ ਗੈਰ-ਨਾਗਰਿਕਾਂ ਤੇ ਡ੍ਰੀਮਰਜ ਨੂੰ ਮਿਿਲਆ ‘ਵੋਟ’ ਪਾਉਣ ਦਾ ਅਧਿਕਾਰ
Share this post via:

ਅਮਰੀਕਾ ਦੇ ਨਿਊਯਾਰਕ ਸਿਟੀ ‘ਚ ਰਹਿਣ ਵਾਲੇ 8 ਲੱਖ ਤੋਂ ਜਿਆਦਾ ਗੈਰ-ਨਾਗਰਿਕ ਅਤੇ ‘ਡ੍ਰੀਮਰਜ਼’ (ਬਚਪਨ ਵਿਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਲਿਆਂਦੇ ਗਏ ਲੋਕ) ਅਗਲੇ ਸਾਲ ਤੋਂ ਹੋਣ ਵਾਲੀਆਂ ਮਿਉਂਸੀਪਲ ਚੋਣਾਂ ‘ਚ ਵੋਟ ਪਾ ਸਕਣਗੇ। ਮੇਅਰ ਐਰਿਕ ਐਡਮਜ਼ ਨੇ ਇੱਕ ਮਹੀਨਾ ਪਹਿਲਾਂ ਸਿਟੀ ਕੌਂਸਲ ਦੁਆਰਾ ਪ੍ਰਵਾਨ ਕੀਤੇ ਇੱਕ ਬਿੱਲ ਨੂੰ ਬੀਤੇ ਐਤਵਾਰ ਨੂੰ ਆਪਣੇ ਆਪ ਕਾਨੂੰਨ ਬਣਨ ਦੀ ਇਜਾਜ਼ਤ ਦਿੱਤੀ।

ਦੂਜੇ ਪਾਸੇ ਵਿਰੋਧੀਆਂ ਨੇ ਨਵੇਂ ਕਾਨੂੰਨ ਨੂੰ ਚੁਣੌਤੀ ਦੇਣ ਦਾ ਸੰਕਲਪ ਲਿਆ ਹੈ। ਜੇ ਕੋਈ ਜੱਜ ਇਸ ਨੂੰ ਲਾਗੂ ਕਰਨ ਤੇ ਰੋਕ ਨਹੀਂ ਲਗਾਉਂਦਾ, ਤਾਂ ਨਿਊਯਾਰਕ ਗੈਰ-ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇਣ ਲਈ ਸੰਯੁਕਤ ਰਾਜ ਅਮਰੀਕਾ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਸ਼ਹਿਰ ਬਣ ਜਾਵੇਗਾ। ਅਮਰੀਕਾ ‘ਚ ਇੱਕ ਦਰਜਨ ਤੋਂ ਵੱਧ ਭਾਈਚਾਰਿਆਂ ਨੇ ਗੈਰ-ਨਾਗਰਿਕਾਂ ਨੂੰ ਸਥਾਨਕ ਚੋਣਾਂ ‘ਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ, ਜਿਸ ‘ਚ ਮੈਰੀਲੈਂਡ ਦੇ 11 ਸ਼ਹਿਰ ਤੇ ਵਰਮੌਂਟ ਦੇ ਦੋ ਕਸਬੇ ਸ਼ਾਮਲ ਹਨ। ਇਲੈਕਟੋਰਲ ਮੰਡਲ ਜੁਲਾਈ ਤੋਂ ਹੀ ਕਾਨੂੰਨ ਨੂੰ ਲਾਗੂ ਕਰਨ ਦੀ ਯੋਜਨਾ ਬਣਾਏਗਾ, ਜਿਸ ‘ਚ ਵੋਟਰਾਂ ਨੂੰ ਰਜਿਸਟਰ ਕਰਨ ਲਈ ਨਿਯਮ ਤੇ ਵਿਵਸਥਾਵਾਂ ਸ਼ਾਮਲ ਹਨ।

ਨਿਊਯਾਰਕ ਸਿਟੀ ਲਈ ਇਹ ਇਤਿਹਾਸਕ ਪਲ ਹੈ ਜਿੱਥੇ ਵੱਧ ਗੈਰ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਗੈਰ-ਨਾਗਰਿਕ ਅਤੇ ਤਥਾਕਥਿਤ ‘ਡ੍ਰੀਮਰਸ’ ਸਮੇਤ ਅਮਰੀਕਾ ‘ਚ ਅਧਿਕਾਰਤ ਤੌਰ ਤੇ ਕੰਮ ਕਰਨ ਵਾਲ ਸ਼ਹਿਰ ਦਾ ਮੇਅਰ ਤੇ ਸਿਟੀ ਕੌਂਸਲ ਮੈਂਬਰਾਂ ਦੀ ਚੋਣ ਕਰਨ ‘ਚ ਮਦਦ ਕਰਨਗੇ। ‘ਡ੍ਰੀਮਰਸ’ ਉਹ ਲੋਕ ਹਨ ਜੋ ਬੱਚਿਆਂ ਦੇ ਰੂਪ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਵਜੋਂ ਅਮਰੀਕਾ ‘ਚ ਪਰਵਾਸ ਕੀਤੇ ਗਏ ਹਨ ਅਤੇ ‘ਡ੍ਰੀਮ’ ਐਕਟ ਦੇ ਲਾਭਪਾਤਰੀ ਹਨ। ਉਹ ਚੋਣ ਜਿਸ ‘ਚ ਗੈਰ-ਨਾਗਰਿਕ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ, ਉਹ 2023 ‘ਚ ਹੋਣਗੀਆਂ।

ਵਾਈ ਰੋਡਰਿਗਜ਼ ਨੇ ਕਿਹਾ ਕਿ ਅਸੀਂ ਇੱਕ ਮਜ਼ਬੂਤ ਲੋਕਤੰਤਰ ਦਾ ਨਿਰਮਾਣ ਕਰਦੇ ਹਾਂ ਜਦੋਂ ਅਸੀਂ ਪ੍ਰਵਾਸੀਆਂ ਦੀਆਂ ਆਵਾਜ਼ਾਂ ਨੂੰ ਵੀ ਸ਼ਾਮਲ ਕਰਦੇ ਹਾਂ।

ਮੇਅਰ ਐਡਮਜ਼ ਨੇ ਵੀ ਇਹ ਕਿਹਾ ਕਿ ਉਹ ਲੋਕਤੰਤਰੀ ਪ੍ਰਕਿਿਰਆ ‘ਚ ਲੱਖਾਂ ਹੋਰ ਲੋਕਾਂ ਨੂੰ ਸ਼ਾਮਲ ਕਰਕੇ ਉਤਸ਼ਾਹਿਤ ਹਨ।