GTA News Media

Top Info Bar
22.1°C Toronto Loading date...
India Punjab World

ਨੀਰਜ ਚੋਪੜਾ ਨੇ ਜੈਵਲਿਨ ਵਿੱਚ ਚਾਂਦੀ ਦਾ ਤਗਮਾ ਜਿੱਤਿਆ, ਪੰਜਾਬ ਸਰਕਾਰ ਨੇ ਹਾਕੀ ਟੀਮ ਦੇ ਖਿਡਾਰੀਆਂ ਲਈ ਵੱਡੇ ਇਨਾਮ ਦਾ ਕੀਤਾ ਐਲਾਨ

ਨੀਰਜ ਚੋਪੜਾ ਨੇ ਜੈਵਲਿਨ ਵਿੱਚ ਚਾਂਦੀ ਦਾ ਤਗਮਾ ਜਿੱਤਿਆ, ਪੰਜਾਬ ਸਰਕਾਰ ਨੇ ਹਾਕੀ ਟੀਮ ਦੇ ਖਿਡਾਰੀਆਂ ਲਈ ਵੱਡੇ ਇਨਾਮ ਦਾ ਕੀਤਾ ਐਲਾਨ
Share this post via:

ਪੈਰਿਸ ਓਲੰਪਿਕ ਵਿੱਚ ਭਾਰਤ ਲਈ ਮਾਣਦਾਰ ਪਲ, ਜਦੋਂ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ 89.45 ਮੀਟਰ ਦੀ ਥਰੋਅ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ। ਹਾਲਾਂਕਿ, ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਦੀ ਸੁੱਟ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਨੀਰਜ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 89.34 ਮੀਟਰ ਸੁੱਟ ਕੇ ਆਪਣੀ ਮਜ਼ਬੂਤ ਦਾਅਵੇਦਾਰੀ ਦਿਖਾਈ ਸੀ, ਪਰ ਫਾਈਨਲ ਵਿੱਚ ਉਹ ਨਦੀਮ ਨੂੰ ਪਿੱਛੇ ਛੱਡਣ ਵਿੱਚ ਨਾਕਾਮ ਰਹੇ।

ਇਸ ਸਾਲ ਨੀਰਜ ਨੇ 3 ਮੁੱਖ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਦੋ ਵਿੱਚ ਸੋਨ ਅਤੇ ਇੱਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਸਾਲ ਉਸਨੇ ਦੋਹਾ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਗਮਾ, ਨੈਸ਼ਨਲ ਫੈਡਰੇਸ਼ਨ ਕੱਪ ਵਿੱਚ ਸੋਨ ਤਗਮਾ ਅਤੇ ਪਾਵੋ ਨੂਰਮੀ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਹੈ। ਦੂਜੇ ਪਾਸੇ, ਅਰਸ਼ਦ ਨਦੀਮ ਨੇ ਵੀ ਆਪਣੀ ਕੁਆਲੀਫਿਕੇਸ਼ਨ ਵਿੱਚ 86.59 ਮੀਟਰ ਦੀ ਬੇਹਤਰੀਨ ਥਰੋਅ ਕੀਤੀ, ਜੋ ਉਸਦੇ ਲਈ ਇਸ ਸੀਜ਼ਨ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ।

ਇਸੇ ਦੌਰਾਨ, ਪੰਜਾਬ ਸਰਕਾਰ ਨੇ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਹਰ ਖਿਡਾਰੀ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ 10 ਖਿਡਾਰੀ ਪੰਜਾਬ ਤੋਂ ਹਨ, ਜਿਨ੍ਹਾਂ ਨੇ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਪੇਨ ਨੂੰ 2-1 ਨਾਲ ਹਰਾ ਕੇ ਦੇਸ਼ ਦਾ ਮਾਣ ਵਧਾਇਆ।

 

52 ਸਾਲਾਂ ਬਾਅਦ, ਭਾਰਤ ਨੇ ਪਹਿਲੀ ਵਾਰ ਲਗਾਤਾਰ ਦੋ ਓਲੰਪਿਕ ਖੇਡਾਂ ਵਿੱਚ ਹਾਕੀ ਵਿੱਚ ਤਮਗਾ ਜਿੱਤ ਕੇ ਇਤਿਹਾਸ ਰਚਿਆ।