GTA News Media

Top Info Bar
22.1°C Toronto Loading date...
World

ਪਾਕਿਸਤਾਨ ‘ਚ 50 ਹਿੰਦੂਆਂ ਦਾ ਕੀਤਾ ਗਿਆ ਧਰਮ ਪਰਿਵਰਤਨ

ਪਾਕਿਸਤਾਨ ‘ਚ 50 ਹਿੰਦੂਆਂ ਦਾ ਕੀਤਾ ਗਿਆ ਧਰਮ ਪਰਿਵਰਤਨ
Share this post via:

ਪਾਕਿਸਤਾਨ: ਸਿੰਧ ਸੂਬੇ ਦੇ ਮੀਰਪੁਰ ਖਾਸ ‘ਚ 50 ਗਰੀਬ ਹਿੰਦੂਆਂ ਨੂੰ ਪੈਸੇ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ 23 ਔਰਤਾਂ ਤੋਂ ਇਲਾਵਾ ਇੱਕ ਸਾਲ ਦੀ ਬੱਚੀ ਵੀ ਸ਼ਾਮਲ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਇਕ ਵਿਸ਼ੇਸ਼ ਕੇਂਦਰ ਵਿਚ ਰੱਖਿਆ ਗਿਆ ਸੀ। ਇਹ ਕੇਂਦਰ 2018 ਵਿੱਚ ਉਨ੍ਹਾਂ ਲੋਕਾਂ ਲਈ ਬਣਾਇਆ ਗਿਆ ਸੀ ਜੋ ਦੂਜੇ ਧਰਮਾਂ ਨੂੰ ਛੱਡ ਕੇ ਇਸਲਾਮ ਅਪਣਾਉਂਦੇ ਹਨ। ਇਸ ਪ੍ਰੋਗਰਾਮ ‘ਚ ਪਾਕਿਸਤਾਨ ਦੇ ਮੰਤਰੀ ਦਾ ਪੁੱਤਰ ਵੀ ਮੌਜੂਦ ਸੀ।

ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੀ ਇਸ ਘਟਨਾ ਦਾ ਖੁਲਾਸਾ ਪਾਕਿਸਤਾਨ ਦੇ ਆਪਣੇ ਅਖਬਾਰ ‘ਦਿ ਐਕਸਪ੍ਰੈਸ ਟ੍ਰਿਬਿਊਨ’ ਨੇ ਆਪਣੀ ਇੱਕ ਵਿਸ਼ੇਸ਼ ਰਿਪੋਰਟ ਵਿੱਚ ਕੀਤਾ ਹੈ। ਇਸ ਧਰਮ ਪਰਿਵਰਤਨ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੀ ਸੰਸਥਾ ਦੇ ਕੇਅਰਟੇਕਰ ਕਾਰੀ ਤੈਮੂਰ ਰਾਜਪੂਤ ਨੇ ਕਿਹਾ, “ਕੁੱਲ 10 ਪਰਿਵਾਰਾਂ ਨੂੰ ਇਸਲਾਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਆਪਣੀ ਮਰਜ਼ੀ ਨਾਲ ਮੁਸਲਮਾਨ ਬਣਨ ਲਈ ਤਿਆਰ ਹੋ ਗਏ। ਅਸੀਂ ਕੋਈ ਦਬਾਅ ਨਹੀਂ ਪਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਹਾਜ਼ਰ ਸਨ।”