ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਹੋਇਆ ਜਾਨਲੇਵਾ ਹਮਲਾ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰੈਲੀ ਦੌਰਾਨ ਇੱਕ ਵਿਅਕਤੀ ਨੇ ਉਹਨਾਂ ਦੇ ਟਰੱਕ ਉੱਪਰ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਇਮਰਾਨ ਖ਼ਾਨ ਦੇ ਪੈਰ ਵਿਚ ਗੋਲੀ ਵੱਜੀ ਹੈ। ਇਸ ਗੋਲੀਬਾਰੀ ਦੌਰਾਨ ਇਮਰਾਨ ਦੇ ਇੱਕ ਸਮਰਥਕ ਦੀ ਮੌਤ ਵੀ ਹੋ ਗਈ ਹੈ। ਪਾਰਟੀ ਦੇ ਬੁਲਾਰੇ ਫ਼ੱਵਾਦ ਚੌਧਰੀ ਨੇ ਦੱਸਿਆ ਕਿ ਇਹ ਹਮਲਾ ਇਮਰਾਨ ਖ਼ਾਨ ਨੂ ਜਾਨੋਂ ਮਾਰਨ ਦੀ ਇੱਕ ਕੋਸ਼ਿਸ਼ ਸੀ।
ਇਸ ਗੋਲੀਬਾਰੀ ਦੌਰਾਨ ਹੋਰ ਵੀ ਕਈ ਲੋਕ ਜ਼ਖ਼ਮੀ ਹੋਏ ਹਨ।ਜ਼ਿਲ੍ਹਾ ਪੁਲਿਸ ਅਫ਼ਸਰ ਗ਼ਜ਼ਨਫ਼ਰ ਅਲੀ ਮੁਤਾਬਕ ਇਸ ਹਮਲੇ ਵਿਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ 9 ਜਣੇ ਜ਼ਖ਼ਮੀ ਹੋਏ ਹਨ। ਰਿਪੋਰਟਾਂ ਅਤੇ ਧੁੰਦਲੀਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਇਮਰਾਨ ਦੇ ਪੈਰ ਦੇ ਉੱਪਰਲੇ ਹਿੱਸੇ ਵਿਚ ਗੋਲੀ ਵੱਜੀ ਹੈ। ਮਿਲੀ ਜਾਣਕਾਰੀ ਅਨੁਸਾਰ ਇਮਰਾਨ ਖ਼ਾਨ ਨੂੰ ਲਾਹੌਰ ਦੇ ਸ਼ੌਕਤ ਖ਼ਾਨਮ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ।