GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ ਪੀਅਰਸਨ ਏਅਰਪੋਰਟ ਨੇ ਯਾਤਰੀਆਂ ਲਈ ਵਰਚੂਅਲ ਬੁਕਿੰਗ ਕੀਤੀ ਸ਼ੁਰੂ

ਟੋਰਾਂਟੋ ਪੀਅਰਸਨ ਏਅਰਪੋਰਟ ਨੇ ਯਾਤਰੀਆਂ ਲਈ ਵਰਚੂਅਲ ਬੁਕਿੰਗ ਕੀਤੀ ਸ਼ੁਰੂ
Share this post via:

ਟੋਰਾਂਟੋ ਪੀਅਰਸਨ ਏਅਰਪੋਰਟ ਵੱਲੋਂ ਯਾਤਰੀਆਂ ਦਾ ਉਡੀਕ ਸਮਾਂ ਘਟਾਉਣ ਲਈ ਵਰਚੂਅਲ ਬੁਕਿੰਗ ਸ਼ੁਰੂ ਕੀਤੀ ਜਾ ਰਹੀ ਹੈ। YYZ ਐਕਸਪ੍ਰੈਸ ਨਾਲ ਹੁਣ ਯਾਤਰੀ ਆਪਣੀ ਫ਼ਲਾਈਟ ਤੋਂ ਪਹਿਲਾਂ ਹੀ ਸਿਕਿਓਰਟੀ ਲਾਈਨ ਵਿਚ ਆਪਣੀ ਜਗ੍ਹਾ ਬੁਕ ਕਰਵਾ ਸਕਦੇ ਹਨ।ਗ੍ਰੇਟਰ ਟੋਰੌਂਟੋ ਏਅਰਪੋਰਟਸ ਅਥੌਰਿਟੀ (ਜੀਟੀਏਏ) ਦੀ ਪ੍ਰੈਜ਼ੀਡੈਂਟ ਅਤੇ ਸੀਈਓ, ਡੈਬੋਰਾਹ ਫ਼ਲਿੰਟ ਨੇ ਕਿਹਾ ਕਿ ਛੁੱਟੀਆਂ ਦਾ ਸੀਜ਼ਨ ਆ ਰਿਹਾ ਹੈ ਅਤੇ ਦੁਨੀਆ ਭਰ ਦੇ ਯਾਤਰੀ ਆਪਣੇ ਸੰਬੰਧੀਆਂ ਨੂੰ ਮਿਲਣ ਲਈ ਯਾਤਰਾ ਕਰਨਗੇ, ਇਸ ਦੌਰਾਨ YYZ ਐਕਸਪ੍ਰੈਸ ਉਹਨਾਂ ਯਾਤਰੀਆਂ ਲਈ ਇੱਕ ਪੂਰੀ ਤਰ੍ਹਾਂ ਡਿਜੀਟਲ ਯਾਤਰਾ ਵੱਲ ਇੱਕ ਕਦਮ ਹੈ।

YYZ ਐਕਸਪ੍ਰੈਸ ਦਾ ਉਦੇਸ਼ ਯਾਤਰੀਆਂ ਲਈ ਸੁਰੱਖਿਆ ਜਾਂਚ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰਨਾ ਹੈ ਅਤੇ ਅੰਤਰਰਾਸ਼ਟਰੀ ਤੇ ਘਰੇਲੂ ਯਾਤਰੀਆਂ ਲਈ ਉਡੀਕ ਸਮੇਂ ਨੂੰ ਘਟਾਉਣਾ ਹੈ ਜੋ ਕਿ ਇਸ ਸਾਲ ਕਾਫੀ ਹੱਦ ਤੱਕ ਵਧ ਗਿਆ ਸੀ। YYZ ਐਕਸ੍ਰੈਸ ‘ਚ ਇਕ ਨਵਾਂ ਉਪਾਅ ਹੈ, ਜੋ ਯਾਤਰੀਆਂ ਨੂੰ ਉਨ੍ਹਾਂ ਦੀ ਉਡਾਣ ਤੋਂ 72 ਘੰਟੇ ਪਹਿਲਾਂ ਤੱਕ ਔਨਲਾਈਨ ਰਿਜ਼ਰਵੇਸ਼ਨ ਕਰਨ ਦੀ ਇਜਾਜ਼ਤ ਦਿੰਦਾ ਹੈ।

ਯਾਤਰੀ ਬੁਕਿੰਗ ਸਿਸਟਮ ਲਈ ਏਅਰਪੋਰਟ ਦੀ ਵੈਬਸਾਈਟ (ਨਵੀਂ ਵਿੰਡੋ) ‘ਤੇ ਜਾ ਸਕਦੇ ਹਨ ਅਤੇ ਉਪਲਬਧ ਰਿਜ਼ਰਵੇਸ਼ਨ ਸਮੇਂ ਵਿਚੋਂ ਆਪਣੀ ਚੋਣ ਕਰ ਸਕਦੇ ਹਨ। ਰਿਜ਼ਰਵੇਸ਼ਨ ਕਰਵਾਉਣ ਤੋਂ 15 ਮਿੰਟ ਵਿਚ ਉਹਨਾਂ ਨੂੰ ਚੈਕ-ਇਨ ਪੁਆਇੰਟ ‘ਤੇ ਪਹੁੰਚਣਾ ਹੋਵੇਗਾ।ਰਿਜ਼ਰਵੇਸ਼ਨ ਸਮੇਂ ਦੀ ਉਪਲਬਧਤਾ ਤੱਕ, ਇਹ ਪ੍ਰਕਿਰਿਆ ਕਿਸੇ ਵੀ ਡਿਵਾਈਸ ਤੋਂ ਸਾਈਟ ‘ਤੇ ਹੀ ਕੀਤੀ ਜਾ ਸਕਦੀ ਹੈ।