GTA News Media

Top Info Bar
22.1°C Toronto Loading date...
Toronto/GTA

ਓਨਟਾਰੀਓ ਦੇ ਸਿੱਖਿਆ ਕਰਮਚਾਰੀਆਂ ਵੱਲੋਂ ਫ਼ੋਰਡ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਓਨਟਾਰੀਓ ਦੇ ਸਿੱਖਿਆ ਕਰਮਚਾਰੀਆਂ ਵੱਲੋਂ ਫ਼ੋਰਡ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
Share this post via:

ਫ਼ੋਰਡ ਸਰਕਾਰ ਵੱਲੋਂ ਓਨਟਾਰੀਓ ਦੇ ਸਿੱਖਿਆ ਕਾਮਿਆਂ ਦੀ ਹੜਤਾਲ ਰੁਕਵਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਵਿਰੋਧ ‘ਚ ਸੈਂਕੜੇ ਪ੍ਰਦਰਸ਼ਨਕਾਰੀ ਟੋਰਾਂਟੋ ਦੇ ਡਾਊਨ ਟਾਊਨ ‘ਚ ਇਕੱਠੇ ਹੋਏ ਅਤੇ ਸ਼ੁੱਕਰਵਾਰ ਤੋਂ ਹਰ ਹਾਲਤ ‘ਚ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ। ਇਹ ਰੈਲੀ ਓਨਟਾਰੀਓ ਫੈਡਰੇਸ਼ਨ ਆਫ਼ ਲੇਬਰ ਵੱਲੋਂ ਕਰਵਾਈ ਗਈ ਜੋ ਯੂਨੀਵਰਸਿਟੀ ਐਵੇਨਿਊ ਵਿਖੇ ਸ਼ੁਰੂ ਹੋਣ ਤੋਂ ਬਾਅਦ ਕੁਈਨਜ਼ ਪਾਰਕ ਵਿਖੇ ਖਤਮ ਹੋਈ।

ਹੜਤਾਲ ਰੋਕਣ ਲਈ ਫ਼ੋਰਡ ਸਰਕਾਰ ਵੱਲੋਂ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਦੇ ਪਾਸ ਹੋਣ ਤੋਂ ਬਾਅਦ ਕੰਮ ‘ਤੇ ਨਾਂ ਆਉਣ ਵਾਲੇ ਮੁਲਾਜ਼ਮ ਨੂੰ ਹਰ ਰੋਜ਼ 4 ਹਜ਼ਾਰ ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਮੁਲਾਜ਼ਮ ਯੂਨੀਅਨ ਵੀ 5 ਲੱਖ ਡਾਲਰ ਤੱਕ ਦੇ ਜੁਰਮਾਨੇ ਦੀ ਦੇਣਦਾਰ ਬਣਾਈ ਜਾ ਸਕਦੀ ਹੈ। ‘ਕੀਪਿੰਗ ਸਟੂਡੈਂਟਸ ਇਨ ਸਕੂਲਜ਼ ਐਕਟ’ ਅਧੀਨ ਸਿੱਖਿਆ ਮੁਲਾਜ਼ਮਾਂ ਨੂੰ ਚਾਰ ਸਾਲ ਦੇ ਕੰਟਰੈਕਟ ‘ਚ ਵੀ ਬੰਨ੍ਹਿਆ ਜਾ ਰਿਹਾ ਹੈ ਜਿਸ ਤਹਿਤ 43 ਹਜ਼ਾਰ ਡਾਲਰ ਸਾਲਾਨਾ ਤੋਂ ਘੱਟ ਤਨਖਾਹ ਵਾਲਿਆਂ ਨੂੰ ਢਾਈ ਫ਼ੀਸਦੀ ਵਾਧਾ ਮਿਲੇਗਾ ਜਦਕਿ ਇਸ ਤੋਂ ਉਪਰ ਵਾਲਿਆਂ ਦੀ ਤਨਖਾਹ ‘ਚ ਡੇਢ ਫ਼ੀਸਦੀ ਵਾਧਾ ਹੋਵੇਗਾ।

ਸਿੱਖਿਆ ਮੁਲਾਜ਼ਮਾਂ ਨੂੰ ਨਵੇਂ ਕਾਨੂੰਨ ਵਿਰੁੱਧ ਅਦਾਲਤ ਜਾਣ ਤੋਂ ਰੋਕਣ ਲਈ ਨੋਟ ਵਿਦ ਸਟੈਂਡਿੰਗ ਧਾਰਾ ਲਾਗੂ ਕਰ ਦਿੱਤੀ ਗਈ ਹੈ। ਓਨਟਾਰੀਓ ਸਕੂਲ ਬੋਰਡ ਕੌਂਸਲ ਆਫ਼ ਯੂਨੀਅਨਜ਼ ਦੀ ਪ੍ਰਧਾਨ ਲੌਰਾ ਵਾਲਟਨ ਨੇ ਕਿਹਾ ਕਿ ਉਹ ਹੜਤਾਲ ਨਹੀਂ ਚਾਹੁੰਦੇ ਪਰ ਵਾਜਬ ਸਮਝੌਤੇ ਤੋਂ ਬਗੈਰ ਕੰਮ ਕਰਨਾ ਵੀ ਮੁਸ਼ਕਲ ਹੈ।

ਸਿੱਖਿਆ ਮੁਲਾਜ਼ਮਾਂ ਦੀ ਯੂਨੀਅਨ ਦੇ ਪ੍ਰਧਾਨ ਫਰੈਡ ਹਾਨ ਨੇ ਕਿਹਾ ਕਿ ਗੱਲਬਾਤ ‘ਤੇ ਹੀ ਮਸਲੇ ਦਾ ਕੋਈ ਹੱਲ ਨਿਕਲ ਸਕਦਾ ਹੈ। ਕੋਈ ਸਖ਼ਤ ਕਾਨੂੰਨ ਦਾ ਮਾਮਲਾ ਸੁਲਝਾਉਣ ਦੇ ਸਮਰੱਥ ਨਹੀਂ ਹੋਵੇਗਾ ਅਤੇ ਨੋਟ ਵਿਦ ਸਟੈਂਡਿੰਗ ਵਰਗੀਆਂ ਧਾਰਾਵਾਂ ਤਾਂ ਬਿਲਕੁਲ ਵੀ ਨਹੀਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਮੁਲਾਜ਼ਮ ਸੰਘਰਸ਼ ਲਈ ਤਿਆਰ ਬਰ ਤਿਆਰ ਹਨ ਅਤੇ ਵਾਜਬ ਸਮਝੌਤਾ ਹੋਣ ਤੱਕ ਪਿੱਛੇ ਨਹੀਂ ਹਟਣਗੇ।